ਨਵੀਂ ਦਿੱਲੀ- ਅਰਜੁਨ ਐਵਾਰਡੀ ਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਿਆ ਹੈ। ਭੁਵਨੇਸ਼ਵਰ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਿਹਾ ਹੈ। ਇਸ ਸਾਲ ਅਰਜੁਨ ਐਵਾਰਡ ਜਿੱਤਣ ਵਾਲੇ ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ 2017 ਵਿਸ਼ਵ ਲੀਗ ਫਾਈਨਲਸ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ 2012 ਲੰਡਨ ਤੇ 2016 ਰੀਓ ਓਲੰਪਿਕ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ। ਐਡੀਡਾਸ ਨਾਲ ਐਥਲੀਟ ਹਿਮਾ ਦਾਸ, ਸਵਪਨਾ ਬਰਮਨ, ਕ੍ਰਿਕਟਰ ਰੋਹਿਤ ਸ਼ਰਮਾ, ਸਿਧਾਂਤ ਬੰਠਿਆ ਤੇ ਮਨਜੋਤ ਕਾਲੜਾ ਵੀ ਜੁੜੇ ਹੋਏ ਹਨ।
Related Posts
ਸਿੱਖ ਸਰੋਤਾਂ ਦਾ ਅਧਿਐਨ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ
ਦੇਵੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮ੍ਰਿਤਸਰ ਵਿਖੇ…
ਨਹੀਂ ਰਹੇ ਬਾਰਡਰ ਫਿਲਮ ਦੇ ਅਸਲੀ ਹੀਰੋ ‘ਕੁਲਦੀਪ ਸਿੰਘ ਚੰਦਪੁਰੀ’
ਚੰਡੀਗੜ੍ਹ : ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ।…
ਚਿੰਤਾ : ਕੋਰੋਨਾ ਵਾਇਰਸ ਨਾਲ ਜੰਗ ਨਾਲ ‘ਚ ਵੱਧ ਸਕਦੀਆਂ ਨੇ ਬੱਚਿਆਂ ਦੀਆਂ ਮੌਤਾਂ, ਰਿਪੋਰਟ ‘ਚ ਦਾਅਵਾ
ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਕਾਰਨ ਪੂਰੀ ਦੁਨੀਆਂ ‘ਚ ਆਮ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਹੁਤ ਸਾਰੇ ਦੇਸ਼ਾਂ…