ਰਾਜਪੁਰਾ : ਸਵਾਮੀ ਵਿਵੇਕਾਨੰਦ ਇੰਸਟੀਚਿਊਟ ਸਵਾਈਟ ਦੇ ਪਾੜ੍ਹੇ ਜਾਵੇਦ ਖਾਨ ਨੇ ਸਭ ਤੋਂ ਤੇਜ਼ ਬਿਜਲੀ ਵਾਲੀ ਕਾਰ ਬਣਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ ਐ। ਬੀ ਟੈਕ ਫਾਈਨਲ ਦੇ ਪਾੜ੍ਹੇ ਜਵਾਦ ਖਾਨ ਨੇ ਕਾਲਜ ਦੇ ਤਜਰਬਾ ਘਰ ਵਿਚ ਬਿਜਲੀ ਵਾਲੀ ਕਾਰ ਬਣਾਉਣ ਦਾ ਸੁਪਨਾ ਸਿਰਜ ਲਿਆ ਸੀ। ਉਸ ਨੇ ਕਾਰ ਦਾ ਡੀਜ਼ਾਈਨ ਬਣਾ ਕੇ ਉਸ ਦੀ ਪਰਖ ਲਈ ਪੇਸ਼ ਕਰ ਦਿੱਤਾ। ਇਹ ਕਾਰ ਹੁਣ ਤੱਕ ਦੀ ਸਭ ਤੋਂ ਸਸਤੀ ਢਾਈ ਲੱਖ ਰੁਪਏ ਦੀ ਹੈ ਤੇ ਤੇਜ਼ ਰਫਤਾਰ ਨਾਲ ਚਲਦੀ ਹੈ। ਉਸ ਨੇ ਦਸਿਆ ਕਿ ਇਸ ਕਾਰਨ ਨੂੰ ਤਿਆਰ ਕਰਨ ਵਿਚ 22 ਮਹੀਨੇ ਦਾ ਸਮਾਂ ਲੱਗਾ। ਇਸ ਕਾਰ ‘ਚ ਦੋ ਬੰਦੇ ਸਵਾਰੀ ਕਰ ਸਕਦੇ ਹਨ ਤੇ ਇਹ ਚਾਰ ਪੰਜ ਘੰਟੇ ਵਿਚ ਤਿਆਰ ਹੋ ਜਾਂਦੀ ਹੈ। ਇਹ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭੱਜ ਸਕਦੀ ਹੈ। ਇਸ ਤਰ੍ਹਾਂ ਦੀ ਹੁਣ ਤੱਕ ਕੋਈ ਵੀ ਬਿਜਲੀ ਕਾਰ ਤਿਆਰ ਨਹੀਂ ਹੋਈ। ਕਾਲਜ ਵੱਲੋਂ ਇਸ ਨੂੰ ਪੇਟੇਂਟ ਕਰਵਾਇਆ ਜਾ ਰਿਹਾ ਹੈ।
Related Posts
ਹੁਣ ਮਾਪੇ ਹੋ ਜਾਣ ਚਿੰਨਤਾ ਮੁਕਤ ,ਸਿੱਖਿਆ ਵਿਭਾਗ ਜਾਰੀ ਕਰੇਗਾ ਟੋਲ ਫ੍ਰੀ ਨੰਬਰ
ਲੁਧਿਆਣਾ— ਸਿੱਖਿਆ ਵਰਗੇ ਮਹੱਤਵਪੂਰਨ ਮੰਤਰਾਲੇ ਦਾ ਜ਼ਿੰਮਾ ਸੰਭਾਲਣ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੁਣ ਵਿਭਾਗ ਦੀ ਕਾਰਜਸ਼ੈਲੀ…
ਕਰੋਨਾ ਨੇ ਠੱਲਿਆ ਪੀ.ਆਰ.ਟੀ.ਸੀ. ਦਾ ਪਹੀਆ
ਪਟਿਆਲਾ : ਕਰੋਨਾ ਨੇ ਜਿਥੇ ਜ਼ਿੰਦਗੀ ਦੀ ਗੱਡੀ ਰੋਕ ਦਿੱਤੀ ਹੈ ਉਥੇ ਹੀ ਇਸ ਦੇ ਕਹਿਰ ਕਾਰਨ ਪੀ. ਆਰ. ਟੀ.…
ਬੇਕਹਮ ਵਲੋਂ ਕਰੋਨਾ ਵਾਇਰਸ ਲਈ ਫੰਡ ਇਕੱਠਾ ਕਰਨ ਲਈ ਅਨੌਖੀ ਮੁਹਿੰਮ ਸ਼ੁਰੂ
ਲੰਡਨ : ਮੇਜਰ ਲੀਗ ਫੁੱਟਬਾਲ ਕਲੱਬ ਇੰਟਰ ਮਿਆਮੀ ਦੇ ਸਹਿ ਮਾਲਕ ਡੇਵਿਡ ਬੇਕਹਮ ਨੇ ਕਰੋਨਾ ਵਾਇਰਸ ਮਹਾਮਾਰੀ ਵਿਰੁੱਧ ਫੰਡ ਇਕੱਠਾ…