ਵਾਸ਼ਿੰਗਟਨ— ਅਮਰੀਕਾ ਦੇ ਟੈਨੇਸੀ ਸੂਬੇ ‘ਚ ਦੋਹਰੇ ਕਤਲੇਆਮ ਦੇ ਦੋਸ਼ੀ 63 ਸਾਲਾ ਐਡਮੰਡ ਜਾਗੋਰਸਕੀ ਨੂੰ ਇਲੈਕਟ੍ਰੋਨਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਪਿਛਲੇ 5 ਸਾਲਾਂ ‘ਚ ਦੇਸ਼ ‘ਚ ਇਹ ਪਹਿਲਾ ਮੌਕਾ ਹੈ ਜਦ ਸਜ਼ਾ-ਏ-ਮੌਤ ਲਈ ਇਲੈਕਟ੍ਰੋਨਿਕ ਚੇਅਰ ਦੀ ਵਰਤੋਂ ਕੀਤੀ ਗਈ। ਐਡਮੰਡ ਦੀ ਆਖਰੀ ਮੁਆਫੀ ਪਟੀਸ਼ਨ ਸੁਪਰੀਮ ਕੋਰਟ ਤੋਂ ਠੁਕਰਾ ਦਿੱਤੀ ਸੀ ਅਤੇ ਇਸ ਮਗਰੋਂ ਵੀਰਵਾਰ ਰਾਤ ਨੂੰ ਜਦ ਐਡਮੰਡ ਨੂੰ ਮੌਤ ਦਿੱਤੀ ਗਈ, ਉਸ ਦੇ ਆਖਰੀ ਸ਼ਬਦ ਸਨ…ਚਲੋ ਧੂਮ ਮਚਾਈਏ।ਐਡਮੰਡ ਨੇ 1983 ‘ਚ ਦੋ ਵਿਅਕਤੀਆਂ ਨੂੰ ਡਰਗਜ਼ ਵੇਚਣ ਦੇ ਬਹਾਨੇ ਇਕ ਸੁੰਨਸਾਨ ਇਲਾਕੇ ‘ਚ ਸੱਦ ਕੇਕਤਲ ਕਰ ਦਿੱਤਾ ਸੀ। ਪੁਲਸ ਨੂੰ ਵਾਰਦਾਤ ਦੇ ਦੋ ਹਫਤਿਆਂ ਮਗਰੋਂ ਲਾਸ਼ਾਂ ਮਿਲੀਆਂ ਸਨ। ਦੋਵਾਂ ਦੇ ਗਲੇ ਵੀ ਵੱਢੇ ਗਏ ਸਨ। ਜੇਲ ਅਧਿਕਾਰੀਆਂ ਨੇ ਪਹਿਲਾਂ ਐਡਮੰਡ ਨੂੰ ਹਾਨੀਕਾਰਕ ਇੰਜੈਕਸ਼ਨ ਦੇ ਕੇ ਮੌਤ ਦੀ ਸਜ਼ਾ ਦੇਣ ਬਾਰੇ ਸੋਚਿਆ ਸੀ, ਜੋ ਅਮਰੀਕਾ ‘ਚ ਸਜ਼ਾ-ਏ-ਮੌਤ ਦਾ ਆਮ ਤਰੀਕਾ ਹੈ ਪਰ ਐਡਮੰਡ ਨੇ ਦੋਹਰੇ ਹੱਤਿਆਕਾਂਡ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ ਦੇ ਬਾਅਦ ਉਸ ਨੂੰ ਇਲੈਕਟ੍ਰੋਨਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਅਮਰੀਕਾ ਦੇ 9 ਸੂਬਿਆਂ ‘ਚ ਸਜ਼ਾ-ਏ-ਮੌਤ ਲਈ ਘਾਤਕ ਇੰਜੈਕਸ਼ਨ ਦੇ ਦੂਜੇ ਬਦਲ ਦੇ ਤੌਰ ‘ਤੇ ਇਲੈਕਟ੍ਰੋਨਿਕ ਚੇਅਰ ਦੀ ਵਰਤੋਂ ਕੀਤੀ ਜਾਂਦੀ ਹੈ।
Related Posts
ਬਲੂ ਵ੍ਹੇਲ’ ਤੇ ‘ਕਿੱਕੀ’ ਚੈਲੇਂਜ ‘ਚ ਫਸਣ ਲੱਗੇ ਲੋਕ
ਵਾਸ਼ਿੰਗਟਨ — ‘ਬਲੂ ਵ੍ਹੇਲ ਅਤੇ ਕਿੱਕੀ ਚੈਲੇਂਜ’ ਦੇ ਬਾਅਦ ਹੁਣ ਇਕ ਹੋਰ ਚੈਲੇਂਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।…
ਬਰਾਕ ਓਬਾਮਾ ਨੇ ਜੀਵਨਦੀਪ ਕੋਹਲੀ ਦੀ ਸੱਤਰੰਗੀ ਪੱਗ ਬਾਰੇ ਟਵਿੱਟਰ ”ਤੇ ਦਿੱਤਾ ਇਹ ਜਵਾਬ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ‘ਚ ਸੱਤਰੰਗੀ ਪੱਗ ਬੰਨ੍ਹਣ ਲਈ ਭਾਰਤ…
18 ਮਾਰਚ ਤੋਂ ਗਰਮੀ ਦੀ ਵਰਦੀ ”ਚ ਨਜ਼ਰ ਆਵੇਗੀ ”ਪੰਜਾਬ ਪੁਲਸ”
ਚੰਡੀਗੜ੍ਹ : ਪੰਜਾਬ ਪੁਲਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ਦੇ ਮੌਸਮ ਵਾਲੀ ਵਰਦੀ ‘ਚ ਹੀ ਨਜ਼ਰ ਆਉਣਗੇ।…