ਅਹਿਮਦਾਬਾਦ—ਗੁਜਰਾਤ ਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਦਾਰ ਪਟੇਲ ਦੀ ਜਯੰਤੀ ਮੌਕੇ ਕਰਨਗੇ। 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ‘ਚ ਹਜ਼ਾਰਾਂ ਮਜ਼ਦੂਰ, ਸੈਂਕੜੇ ਇੰਜੀਨੀਅਰ ਅਤੇ ਅਮਰੀਕਾ ਤੇ ਚੀਨ ਦੇ ਸ਼ਿਲਪਕਾਰਾਂ ਨੇ ਵੀ ਸਖਤ ਮਿਹਨਤ ਕੀਤੀ। ਸ਼ਿਲਪਕਾਰ ਰਾਮ ਸੁਤਾਰ ਦਾ ਕਹਿਣਾ ਹੈ ਕਿ ਮੂਰਤੀ ‘ਚ 4 ਧਾਤੂਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ ਜੰਗ ਨਹੀਂ ਲੱਗੇਗੀ। ‘ਸਟੈਚੂ ਆਫ ਯੂਨਿਟੀ’ ਨੂੰ ਬਣਾਉਣ ‘ਚ ਲਗਭਗ 2,389 ਕਰੋੜ ਰੁਪਏ ਦਾ ਖਰਚਾ ਆਇਆ ਹੈ।
Related Posts
ਸਰਕਾਰ ਨੇ ਮੀਂਹ ਤੋਂ ਅਲਰਟ ਰਹਿਣ ਲਈ ਦਿੱਤਾ ਚਿਤਾਵਨੀ
ਚੰਡੀਗੜ੍ਹ, 24 ਜੁਲਾਈ- ਮੌਸਮ ਵਿਭਾਗ ਨੇ ਪੰਜਾਬ ‘ਚ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।…
ਹਿੰਦੀ-ਪੰਜਾਬੀ ਸਮੇਤ Snapchat ਨੂੰ ਮਿਲੇਗੀ ਇਨ੍ਹਾਂ ਭਾਰਤੀ ਭਾਸ਼ਾਵਾਂ ਦੀ ਸਪੋਰਟ
ਨਵੀ ਦਿਲੀ– ਫੋਟੋ ਮੈਸੇਜਿੰਗ ਐਪ ਸਨੈਪਚੈਟ ਨੇ ਆਪਣੀ ਮੌਜੂਦਗੀ ਨੂੰ ਵਧਾਉਣ ਲਈ 8 ਨਵੀਆਂ ਭਾਸ਼ਾਵਾਂ ਦੀ ਬੀਟਾ ਟੈਸਟਿੰਗ ਨੂੰ ਸ਼ੁਰੂ…
ਹੁਣ ਸੋਸ਼ਲ ਮੀਡੀਆ ਤੇ ਫੇਸਬੁਕ ਬਣਿਆ ਧਾਰਮੀਕ ਕਟੜਤਾ ਤੇ ਭਾਰੂ
ਨਿਊਯਾਰਕ — ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਮੰਨਿਆ ਹੈ ਕਿ ਉਸਨੇ ਮਯਾਂਮਾਰ ‘ਚ ਹਿੰਸਾ ਨੂੰ ਰੋਕਣ ਲਈ ਬਣਦੀ ਕੋਸ਼ਿਸ਼ ਨਹੀਂ…