ਚਲ ਰਿਹਾ ਮੋਦੀ ਦਾ ਖੇਲ ਸਭ ਤੋਂ ਉੱਚਾ ਹੋਇਆ ਪਟੇਲ

0
140

ਅਹਿਮਦਾਬਾਦ—ਗੁਜਰਾਤ ਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਦਾਰ ਪਟੇਲ ਦੀ ਜਯੰਤੀ ਮੌਕੇ ਕਰਨਗੇ। 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ‘ਚ ਹਜ਼ਾਰਾਂ ਮਜ਼ਦੂਰ, ਸੈਂਕੜੇ ਇੰਜੀਨੀਅਰ ਅਤੇ ਅਮਰੀਕਾ ਤੇ ਚੀਨ ਦੇ ਸ਼ਿਲਪਕਾਰਾਂ ਨੇ ਵੀ ਸਖਤ ਮਿਹਨਤ ਕੀਤੀ। ਸ਼ਿਲਪਕਾਰ ਰਾਮ ਸੁਤਾਰ ਦਾ ਕਹਿਣਾ ਹੈ ਕਿ ਮੂਰਤੀ ‘ਚ 4 ਧਾਤੂਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ ਜੰਗ ਨਹੀਂ ਲੱਗੇਗੀ। ‘ਸਟੈਚੂ ਆਫ ਯੂਨਿਟੀ’ ਨੂੰ ਬਣਾਉਣ ‘ਚ ਲਗਭਗ 2,389 ਕਰੋੜ ਰੁਪਏ ਦਾ ਖਰਚਾ ਆਇਆ ਹੈ।