ਨਵੀਂ ਦਿੱਲੀ— ਪੁਲਸ ਪੜਤਾਲ ਕਾਰਨ ਪਾਸਪੋਰਟ ਬਣਨ ‘ਚ ਲੱਗਣ ਵਾਲਾ ਸਮਾਂ ਹੁਣ ਹੋਰ ਘੱਟ ਹੋਣ ਜਾ ਰਿਹਾ ਹੈ। ਭਾਰਤ ‘ਚ ਅਪਰਾਧ ਅਤੇ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ ਬਣਾਏ ਗਏ ‘ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ’ (ਸੀ. ਸੀ. ਟੀ. ਐੱਨ. ਐੱਸ.) ਤਹਿਤ ਗ੍ਰਹਿ ਮੰਤਰਾਲੇ ਨੇ ਪਾਸਪੋਰਟ ਪੜਤਾਲ ਲਈ ਆਨਲਾਈਨ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲਾ ਹੁਣ ਪਾਸਪੋਰਟ ਨਿਯਮਾਂ ਨੂੰ ਸੋਧਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਕਿ ਪਾਸਪੋਰਟ ਲਈ ਪੁਲਸ ਪੜਤਾਲ ਨੂੰ ਪੂਰੀ ਤਰ੍ਹਾਂ ਸੀ. ਸੀ. ਟੀ. ਐੱਨ. ਐੱਸ. ਨਾਲ ਜੋੜਿਆ ਜਾ ਸਕੇ। ਇਸ ਦਾ ਮਤਲਬ ਹੈ ਕਿ ਪੁਲਸ ਨੂੰ ਬਿਨੈਕਾਰ ਦੇ ਘਰ ਜਾ ਕੇ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਪਾਸਪੋਰਟ ਬਣਨ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਵੇਗਾ।15,655 ਪੁਲਸ ਸਟੇਸ਼ਨਾਂ ‘ਚੋਂ 14,710 ਸਟੇਸ਼ਨ ਪਹਿਲਾਂ ਹੀ ਸੀ. ਸੀ. ਟੀ. ਐੱਨ. ਐੱਸ. ਨਾਲ ਜੁੜੇ ਹੋਏ ਹਨ। ਇਸ ਨਾਲ ਪੁਲਸ, ਸੀ. ਬੀ. ਆਈ., ਆਈ. ਬੀ., ਈ. ਡੀ., ਐੱਨ. ਸੀ. ਬੀ. ਅਤੇ ਐੱਨ. ਆਈ. ਏ. ਵਰਗੀਆਂ ਏਜੰਸੀਆਂ ਨੂੰ ਕਿਸੇ ਵੀ ਅਪਰਾਧੀ ਦੇ ਰਿਕਾਰਡ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਸਿਸਟਮ ਬਿਨੈਕਾਰ ਦੇ ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕਰਨ ਲਈ ਪਾਸਪੋਰਟ ਅਥਾਰਟੀਆਂ ਲਈ ਵੱਡੀ ਮਦਦ ਕਰ ਸਕਦਾ ਹੈ। ਕੁਝ ਸੂਬਿਆਂ ‘ਚ ਪੁਲਸ ਇਸ ਸਿਸਟਮ ਦਾ ਇਸਤੇਮਾਲ ਕਰ ਵੀ ਰਹੀ ਹੈ।
Related Posts
ਸਿੱਖ ਇਤਿਹਾਸ ਨੂੰ ਦਰਸਾਉਂਦੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’
ਜਲੰਧਰ — ਸਾਡੇ ਸਿੱਖ ਇਤਿਹਾਸ ਦੇ ਅਜਿਹੇ ਕਈ ਅਣਛੂਹੇ ਪਹਿਲੂ ਹਨ, ਜਿਨ੍ਹਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ…
ਵਿਹੜੇ ਚ ਕਾਰ ਤੇ ਵਿਚ ਸ਼ਰਾਬ, ਖੂੰਜੇ ਚ ਲੁਕੀ ਬੈਠੀ ਵਿਚਾਰੀ ਕਿਤਾਬ
ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ । ਮੇਰਾ ਇਹ ਲਿਖਣ ਤੋਂ ਭਾਵ ਇਹ ਨਹੀਂ ਕਿ ਮੈ ਕਿਤਾਬਾਂ ਲਿਖੀਆਂ ਤੇ…
ਪਿਛਲੇ ਨੀ ਖਰਚ ਹੋਏ ਹਾਲੇ ਪੰਦਰਾਂ ਲੱਖ, ਹੁਣ 6000 ਰੁਪਏ ਦੇ ਹੋਰ ਚੱਕੋ ‘ ਕੱਖ ‘
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਅੰਤ੍ਰਿਮ ਬਜਟ…