ਬੀਜ਼ਿੰਗ—ਵਿਸ਼ਵ ਦੇ ਸਭ ਤੋਂ ਲੰਬੇ ਸਮੁੰਦਰੀ ਪੁੱਲ ਹਾਂਗਕਾਂਗ-ਜੁਹਾਈ-ਮਕਾਓ ਨੂੰ 24 ਅਕਤੂਬਰ ਨੂੰ ਸੜਕ ਆਵਾਜਾਈ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਬਰਾਂ ਮੁਤਾਬਕ ਪਰਲ ਰੀਵਰ ਐਸਚੁਰੀ ਦੇ ਲਿੰਗਦਿੰਗਯਾਂਗ ਜਲ ਖੇਤਰ ‘ਚ ਬਣਿਆ 55 ਕਿਲੋਮੀਟਰ ਲੰਬਾ ਇਹ ਪੁੱਲ ਵਿਸ਼ਵ ਦਾ ਸਭ ਤੋਂ ਲੰਬਾ ਸਮੁੰਦਰੀ ਪੁੱੱਲ ਹੈ। ਕਈ ਅਰਬ ਡਾਲਰ ਦੇ ਇਸ ਪ੍ਰਾਜੈਕਟ ‘ਤੇ ਦਸੰਬਰ 2009 ‘ਚ ਕੰਮ ਸ਼ੁਰੂ ਹੋਇਆ ਸੀ। ਇਸ ਨਾਲ ਹਾਂਗਕਾਂਗ ਤੋਂ ਜੁਹਾਈ ਦੀ ਯਾਤਰਾ ਦਾ ਸਮਾਂ ਤਿੰਨ ਘੰਟੇ ਤੋਂ ਘਟ ਕੇ ਸਿਰਫ ਅੱਧਾ ਘੰਟਾ ਰਹਿ ਜਾਵੇਗਾ। ਇਸ ਤੋਂ ਇਲਾਵਾ ਇਹ ਪਰਲ ਨਦੀ ਦੇ ਮੁਹਾਨੇ ‘ਤੇ ਸਥਿਤ ਹੋਰ ਸ਼ਹਿਰਾਂ ਨੂੰ ਵੀ ਜੋੜੇਗਾ। ਹਾਂਗਕਾਂਗ-ਜੁਹਾਈ-ਮਕਾਓ ਪੁੱਲ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਪੁੱਲ ਨੂੰ ਸੜਕ ਆਵਾਜਾਈ ਦੇ ਲਈ 24 ਅਕਤੂਬਰ ਨੂੰ ਖੋਲ੍ਹਿਆ ਜਾਵੇਗਾ।
Related Posts
ਵੰਦੇ ਭਾਰਤ ਟ੍ਰੇਨ ਲਾਂਚ, PM ਮੋਦੀ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਅੱਜ ਲਾਂਚ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…
ਮੇਜਰ ਸਿੰਘ ਦੀ ਕੁੱੱਟਮਾਰ ਸਬੰਧੀ ਐਸ.ਐਸ.ਪੀ. ਮੋਹਾਲੀ ਨੂੰ ਸੌਂਪਿਆ ਮੰਗ ਪੱਤਰ
ਮੋਹਾਲੀ : ਭਲਕੇ ਰੋਜ਼ਾਨਾ ਪਹਿਰੇਦਾਰ ਦੇ ਮੋਹਾਲੀ ਤੋਂ ਜ਼ਿਲ੍ਹਾ ਇੰਚਾਰਜ ਮੇਜਰ ਸਿੰਘ ਦੀ ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕੀਤੀ ਮਾਰਕੁੱਟ…
ਅੰਮ੍ਰਿਤਸਰ ”ਚ ਲੱਗਾ ਗੁਰਦੀਪ ਪਹਿਲਵਾਨ ਦਾ ਬੁੱਤ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕਾਂਗਰਸੀ ਕੌਂਸਲਰ ਸਵਰਗੀ ਗੁਰਦੀਪ ਪਹਿਲਵਾਨ ਦੀ ਯਾਦ ‘ਚ ਉਨ੍ਹਾਂ ਦਾ ਬੁੱਤ ਲਗਾਇਆ ਗਿਆ। ਜਾਣਕਾਰੀ ਮੁਤਾਬਕ ਗੁਰਦੀਪ…