50 ਸਾਲਾ ਦੀ ਮੁਟਿਆਰ , ਉੱਡ ਕੇ ਹੋਈ ਅੰਟਾਰਟਿਕਾ ਤੋਂ ਪਾਰ

0
131

ਸਿਡਨੀ — ਆਸਟ੍ਰੇਲੀਆ ਦੀ ਇਕ ਫੋਟੋਗ੍ਰਾਫਰ ਹੀਦਰ ਸਵਾਨ (50) ਨੇ ਵਿੰਗਸੂਟ ਪਹਿਨ ਕੇ ਅੰਟਾਰਟਿਕਾ ਦੇ ਗਲੇਸ਼ੀਅਰਾਂ ਦੇ ਉੱਪਰੋਂ ਉਡਾਣ ਭਰੀ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਪਹਿਲੀ ਮਹਿਲਾ ਬਣ ਗਈ। ਸਾਲ 1995 ਵਿਚ ਹੀਦਰ ਦਾ ਵਿਆਹ ਗਲੇਨ ਸਿੰਗਲਮੈਨ ਨਾਲ ਹੋਇਆ ਸੀ। ਇਸ ਤੋਂ ਪਹਿਲਾਂ ਹੀਦਰ ਨੂੰ ਸਕਾਈਡਾਈਵਿੰਗ ਦਾ ਕੋਈ ਅਨੁਭਵ ਨਹੀਂ ਸੀ। ਵਿਆਹ ਦੇ 23 ਸਾਲ ਬਾਅਦ ਉਸ ਨੇ ਸਕਾਈਡਾਈਵਿੰਗ ਕਰ ਕੇ ਇਤਿਹਾਸ ਰਚ ਦਿੱਤਾ। ਹੀਦਰ ਨਾਲ ਉਸ ਦੇ ਪਤੀ ਨੇ ਵੀ ਅੰਟਾਰਟਿਕਾ ‘ਤੇ ਉਡਾਣ ਭਰੀ ਹੀਦਰ ਤੇ ਗਲੇਨ ਨੇ ਕਰੀਬ 12 ਹਜ਼ਾਰ ਫੁੱਟ ਉੱਪਰੋਂ ਦੀ ਛਾਲ ਮਾਰੀ। ਉਡਾਣ ਭਰਨ ਦੌਰਾਨ ਉਨ੍ਹਾਂ ਦੀ ਗਤੀ ਕਰੀਬ 160 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਤਾਪਮਾਨ ਮਾਈਨਸ 35 ਡਿਗਰੀ ਸੈਲਸੀਅਸ ਸੀ। ਮੈਂ ਅਤੇ ਗਲੇਨ ਅਜਿਹਾ ਕਰ ਪਾਉਣ ਵਿਚ ਸਫਲ ਹੋਏ। ਲਿਹਾਜਾ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।” ਇੱਥੇ ਦੱਸ ਦਈਏ ਕਿ ਹੀਦਰ ਬੀਤੇ ਸਾਲਾਂ ਵਿਚ ਹਿਮਾਲਿਆ, ਆਸਟ੍ਰੇਲੀਆ ਦੇ ਪਹਾੜੀ ਇਲਾਕਿਆਂ, ਅਮਰੀਕਾ ਦੇ ਗ੍ਰੈਂਡ ਕੈਨੀਅਨ ਸਮੇਤ ਕਈ ਥਾਵਾਂ ‘ਤੇ ਸਕਾਈਡਾਈਵਿੰਗ ਕਰ ਚੁੱਕੀ ਹੈ। ਹੁਣ ਹੀਦਰ ਵਿੰਗਸੂਟ ਪਹਿਨ ਕੇ ਮਾਊਂਟ ਐਵਰੈਸਟ ‘ਤੇ ਵੀ ਉਡਾਣ ਭਰਨਾ ਚਾਹੁੰਦੀ ਹੈ।