Home LATEST UPDATE 5ਵੀਂ ਤੇ 8ਵੀਂ ਨੂੰ ਲੈ ਕੇ ਨਿਯਮ ਬਦਲੇ, ਅਗਲੀ ਕਲਾਸ ”ਚ ਜਾਣਾ...

5ਵੀਂ ਤੇ 8ਵੀਂ ਨੂੰ ਲੈ ਕੇ ਨਿਯਮ ਬਦਲੇ, ਅਗਲੀ ਕਲਾਸ ”ਚ ਜਾਣਾ ਨਹੀਂ ਹੋਵੇਗਾ ਸੌਖਾ

0
176

ਜਲੰਧਰ— 5ਵੀਂ ਅਤੇ 8ਵੀਂ ਕਲਾਸ ਵਿਚ ਫੇਲ ਹੋਣ ਵਾਲੇ ਬੱਚਿਆਂ ਨੂੰ ਹੁਣ ਫੇਲ ਹੀ ਮੰਨਿਆ ਜਾਵੇਗਾ, ਯਾਨੀ ਪਾਸ ਹੋਏ ਬਿਨਾਂ ਉਨ੍ਹਾਂ ਨੂੰ ਅਗਲੀ ਕਲਾਸ ਵਿਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ।ਹਾਲਾਂਕਿ, ਰਿਜ਼ਲਟ ਸੁਧਾਰਣ ਲਈ ਦੋ ਮਹੀਨੇ ਅੰਦਰ ਦੁਬਾਰਾ ਪੇਪਰ ਦੇਣ ਦਾ ਮੌਕਾ ਮਿਲੇਗਾ ਅਤੇ ਪਾਸ ਹੋਣ ‘ਤੇ ਉਨ੍ਹਾਂ ਨੂੰ ਅਗਲੀ ਕਲਾਸ ਵਿਚ ਕਰ ਦਿੱਤਾ ਜਾਵੇਗਾ।ਕਾਨੂੰਨ ਅਤੇ ਜਸਟਿਸ ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਇਸ ਨੂੰ ਲੈ ਕੇ ‘ਰਾਈਟ ਟੂ ਐਜੂਕੇਸ਼ਨ ਐਕਟ-2009’ ਸੰਸ਼ੋਧਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਹਰ ਸੂਬੇ ਦੇ ਸਿੱਖਿਆ ਵਿਭਾਗ ਨੂੰ ਇਸ ਨੂੰ ਮੰਨਣਾ ਹੀ ਹੋਵੇਗਾ।ਇਹ ਨਿਯਮ ਨਵੇਂ ਸੈਸ਼ਨ ਤੋਂ ਲਾਗੂ ਹੋ ਸਕਦਾ ਹੈ।ਭਾਰਤ ਸਰਕਾਰ ਦੇ ਸਕੱਤਰ ਡਾ. ਜੀ. ਨਰਾਇਣ ਰਾਜੂ ਨੇ ਪੱਤਰ ਜਾਰੀ ਕਰਕੇ ਬਦਲਾਵਾਂ ਦੀ ਜਾਣਕਾਰੀ ਦਿੱਤੀ ਹੈ।
18 ਜੁਲਾਈ 2018 ਨੂੰ ਲੋਕ ਸਭਾ ਵਿਚ ਇਹ ਬਿਲ ਪਾਸ ਹੋ ਚੁੱਕਿਆ ਹੈ।ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ‘ਸਿੱਖਿਆ ਦੇ ਅਧਿਕਾਰ ਕਾਨੂੰਨ-2009 ਵਿਚ ਸੋਧ ਨੂੰ ਲੈ ਕੇ ਇਹ ਬਿਲ ਪੇਸ਼ ਕੀਤਾ ਸੀ।

NO COMMENTS

LEAVE A REPLY

Please enter your comment!
Please enter your name here