spot_img
HomeLATEST UPDATEਆਪਣਾ ਹੀ ਮਾਲ ਛਕ ਜਾਂਦੇ ਨੇ ਅਘੋਰੀ ਸਾਧ

ਆਪਣਾ ਹੀ ਮਾਲ ਛਕ ਜਾਂਦੇ ਨੇ ਅਘੋਰੀ ਸਾਧ

ਇਲਾਹਾਬਾਦ :ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਸ਼ੁਰੂ ਹੋਣ ਜਾ ਰਿਹਾ ਮਹਾਂ ਕੁੰਭ ਮਹਿਜ਼ ਇੱਕ ਦਿਨ ਦੂਰ ਹੈ। ਸੰਗਮ ਵਿੱਚ ਚੁੰਭੀ ਲਾਉਣ ਲਈ ਸ਼ਰਧਾਲੂ ਅਤੇ ਹਿੰਦੂ ਫਿਰਕਿਆਂ ਦੇ ਲੋਕ ਦੂਰ-ਦੁਰਾਡਿਓਂ ਪਹੁੰਚ ਰਹੇ ਹਨ।ਸਾਧੂਆਂ ਦਾ ਇੱਕ ਸੰਪ੍ਰਦਾਇ ਹਮੇਸ਼ਾ ਹੀ ਕੁੰਭ ਦੀ ਖ਼ਾਸ ਖਿੱਚ ਰਹਿੰਦਾ ਹੈ ਤੇ ਆਮ ਲੋਕਾਂ ਵਿੱਚ ਇਨ੍ਹਾਂ ਵਿੱਚ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਇਹ ਫਿਰਕਾ ਹੈ ਅਘੋਰੀ ਸਾਧੂਆਂ ਦਾ।ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।ਇਸ ਤਰ੍ਹਾਂ ਦੀਆਂ ਗੱਲਾਂ ਵੀ ਪ੍ਰਚਲਿਤ ਹਨ ਕਿ ਅਘੋਰੀ ਨੰਗੇ ਘੁੰਮਦੇ ਰਹਿੰਦੇ ਹਨ, ਇਨਸਾਨੀ ਮਾਸ ਖਾਂਦੇ ਹਨ, ਇਨਸਾਨੀ ਖੋਪੜੀ ਵਿੱਚ ਖਾਣਾ ਖਾਂਦੇ ਹਨ ਅਤੇ ਦਿਨ ਰਾਤ ਚਿਲਮਾ ਫੂਕਦੇ ਹਨ।

ਅਘਰੋਆਂ ਦੀ ਸ਼ੋਭਾ ਯਾਤਰਾ

ਅਘੋਰੀ ਹੁੰਦੇ ਕੌਣ ਹਨ?

ਲੰਦਨ ਵਿੱਚ ਸਕੂਲ ਆਫ਼ ਐਫਰੀਕਨ ਐਂਡ ਓਰੀਐਂਟਲ ਸਟਡੀਜ਼’ ਵਿੱਚ ਸੰਸਕ੍ਰਿਤ ਦੇ ਅਧਿਆਪਕ ਜੇਮਜ਼ ਮੈਂਲਿੰਸਨ ਦੱਸਦੇ ਹਨ,”ਅਘੋਰ ਫਿਲਾਸਫ਼ੀ ਦਾ ਸਿਧਾਂਤ ਇਹ ਹੈ ਕਿ ਅਧਿਆਤਮਿਕ ਦਾ ਗਿਆਨ ਹਾਸਲ ਕਰਨਾ ਹੈ ਅਤੇ ਈਸ਼ਵਰ ਨੂੰ ਮਿਲਣਾ ਹੈ ਤਾਂ ਸ਼ੁੱਧਤਾ ਦੇ ਨਿਯਮਾਂ ਤੋਂ ਪਾਰ ਜਾਣਾ ਪਵੇਗਾ।”

ਆਕਸਫੋਰਡ ਵਿੱਚ ਪੜ੍ਹਾਈ ਕਰਨ ਵਾਲੇ ਮੈਲਿੰਸਨ ਇੱਕ ਮਹੰਤ ਅਤੇ ਗੁਰੂ ਵੀ ਹਨ ਪਰ ਉਨ੍ਹਾਂ ਦੇ ਫਿਰਕੇ ਵਿੱਚ ਅਘੋਰੀਆਂ ਦੇ ਕਰਮਕਾਂਡ ਵਰਜਤ ਹਨ।

ਕਈ ਅਘੋਰੀ ਸਾਧੂਆਂ ਨਾਲ ਗੱਲਬਾਤ ਦੇ ਆਧਾਰ ‘ਤੇ ਮੈਲਿੰਸਨ ਦਸਦੇ ਹਨ, “ਅਘੋਰੀਆਂ ਦਾ ਤਰੀਕਾ ਇਹ ਹੈ ਕਿ ਕੁਦਰਤੀ ਮਨਾਹੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਜਾਵੇ। ਉਹ ਚੰਗਿਆਈ ਅਤੇ ਬੁਰਾਈ ਦੇ ਸਾਧਾਰਣ ਨਿਯਮਾਂ ਨੂੰ ਰੱਦ ਕਰਦੇ ਹਨ। ਅਧਿਆਤਮਿਕ ਤਰੱਕੀ ਦਾ ਉਨ੍ਹਾਂ ਦਾ ਰਾਹ ਅਜੀਬੋ ਗਰੀਬ ਕਰਮ ਕਾਂਡਾਂ, ਜਿਵੇਂ ਇਨਸਾਨੀ ਮਾਸ ਅਤੇ ਆਪਣਾ ਮਲ ਖਾਣ ਵਰਗੀਆਂ ਪ੍ਰਕਿਰਿਆਵਾਂ ਚੋਂ ਹੋ ਕੇ ਲੰਘਦਾ ਹੈ। ਅਘਰੋ ਮੰਨਦੇ ਹਨ ਕਿ ਦੂਸਰਿਆਂ ਵੱਲੋਂ ਤਿਆਗੀਆਂ ਗਈਆਂ ਇਨ੍ਹਾਂ ਚੀਜ਼ਾਂ ਖਾਣ ਨਾਲ ਉਹ ਪਰਮ ਚੇਤਨਾ ਹਾਸਲ ਕਰ ਸਕਦੇ ਹਨ।”

ਅਘੋਰੀਆਂ ਦਾ ਇਤਿਹਾਸ

ਜੇ ਅਘੋਰ ਸੰਪ੍ਰਦਾਇ ਦਾ ਇਤਿਹਾਸ ਦੇਖੀਏ ਤਾਂ ਇਹ ਸ਼ਬਦ 18ਵੀਂ ਸਦੀ ਵਿੱਚ ਚਰਚਾ ਦਾ ਵਿਸ਼ਾ ਬਣਿਆ।ਉਸ ਸਮੇਂ ਇਸ ਫਿਰਕੇ ਨੇ ਉਨ੍ਹਾਂ ਕਰਮਕਾਂਡਾਂ ਨੂੰ ਅਪਣਾਇਆ ਹੈ, ਜਿਸ ਲਈ ਕਪਾਲਿਕਾ ਸੰਪ੍ਰਦਾਇ ਬਦਨਾਮ ਹੋਇਆ ਕਰਦਾ ਸੀ। ਕਪਾਲਿਕਾ ਸੰਪ੍ਰਦਾਇ ਵਿੱਚ ਇਨਸਾਨੀ ਖੋਪੜੀ ਨਾਲ ਜੁੜੀਆਂ ਸਾਰੀਆਂ ਰਵਾਇਤਾਂ ਦੇ ਨਾਲ-ਨਾਲ ਇਨਸਾਨੀ ਬਲੀ ਦੀ ਰਵਾਇਤ ਵੀ ਸੀ।ਹਾਲਾਂਕਿ, ਕਪਾਲਿਕਾ ਸੰਪ੍ਰਦਾਇ ਆਪਣੀ ਹੋਂਦ ਗੁਆ ਚੁੱਕਿਆ ਹੈ ਪਰ ਅਘੋਰ ਸੰਪ੍ਰਦਾਇ ਨੇ ਇਸ ਸੰਪ੍ਰਦਾਇ ਦੀਆਂ ਸਾਰੀਆਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਧਾਰਨ ਕਰ ਲਿਆ ਹੈ।ਹਿੰਦੂ ਸਮਾਜ ਵਿੱਚ ਜ਼ਿਆਦਾਤਰ ਪੰਥ ਅਤੇ ਸੰਪ੍ਰਦਾਇ ਤੈਅ ਨਿਯਮਾਂ ਮੁਤਾਬਕ ਹੀ ਜ਼ਿੰਦਗੀ ਜਿਊਂਦੇ ਹਨ।

ਅਘੋਰੀ ਆਪਣੀ ਇਨਸਾਨੀ ਖੋਪੜੀ ਦੀ ਕਟੋਰੀ ਨਾਲ ਬੈਠਾ ਹੋਇਆ
 ਅਘੋਰੀ ਤਿਆਗੀਆਂ ਹੋਈਆਂ ਵਸਤਾਂ ਦਾ ਆਹਾਰ ਕਰਕੇ ਆਪਣੇ ਅੰਦਰੋਂ ਅਹੰਕਾਰ ਖ਼ਤਮ ਕਰਦੇ ਹਨ।

ਇਨ੍ਹਾਂ ਸੰਪ੍ਰਦਾਵਾਂ ਨੂੰ ਮੰਨਣ ਵਾਲੇ ਸੰਗਠਨ ਵਰਗੇ ਨਿਯਮਾਂ ਦਾ ਪਾਲਣ ਕਰਦੇ ਹਨ। ਆਮ ਸਮਾਜ ਨਾਲ ਸੰਪਰਕ ਕਾਇਮ ਰੱਖਦੇ ਹਨ।ਜਦਕਿ ਅਘੋਰੀਆਂ ਨਾਲ ਅਜਿਹਾ ਨਹੀਂ ਹੈ। ਇਸ ਸੰਪ੍ਰਦਾਇ ਦੇ ਸਾਧੂ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਰਾਬਤਾ ਖ਼ਤਮ ਕਰ ਲੈਂਦੇ ਹਨ ਅਤੇ ਬਾਹਰੀ ਲੋਕਾਂ ਉੱਪਰ ਭਰੋਸਾ ਨਹੀਂ ਕਰਦੇ।ਇਹ ਵੀ ਧਾਰਨਾ ਹੈ ਕਿ ਜ਼ਿਆਦਾਤਰ ਅਘੋਰੀ ਕਥਿਤ ਨੀਵੀਂ ਸਮਝੀਆਂ ਜਾਂਦੀਆਂ ਜਾਤਾਂ ਵਿੱਚੋਂ ਆਉਂਦੇ ਹਨ।

ਮੈਲਿੰਸਨ ਦਸਦੇ ਹਨ, “ਅਘੋਰੀ ਸੰਪ੍ਰਦਾਇ ਦੇ ਸਾਧੂਆਂ ਦੇ ਬੌਧਿਕ ਕੌਸ਼ਲਾਂ ਵਿੱਚ ਕਾਫ਼ੀ ਫ਼ਰਕ ਦੇਖਿਆ ਜਾਂਦਾ ਹੈ। ਕੁਝ ਅਘੋਰੀ ਇੰਨੇ ਤੇਜ਼ ਦਿਮਾਗ ਹੁੰਦੇ ਸਨ ਕਿ ਰਾਜਿਆਂ ਦੇ ਸਲਾਹਕਾਰ ਹੁੰਦੇ ਸਨ। ਇੱਕ ਅਘੋਰੀ ਤਾਂ ਨੇਪਾਲ ਦੇ ਰਾਜਾ ਦਾ ਵੀ ਸਲਾਹਕਾਰ ਰਿਹਾ।”

ਕੋਈ ਨਫ਼ਰਤ ਨਹੀਂ

ਅਘੋਰੀਆਂ ਬਾਰੇ ਇੱਕ ਕਿਤਾਬ ‘ਅਘੋਰੀ: ਏ ਬਾਇਓਗ੍ਰਾਫਿਕਲ ਨੋਵਲ’ ਦੇ ਲੇਖਕ ਮਨੋਜ ਠੱਕਰ ਦਸਦੇ ਹਨ ਕਿ ਲੋਕਾਂ ਵਿੱਚ ਅਘੋਰੀਆਂ ਬਾਰੇ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਬਹੁਤ ਜ਼ਿਆਦਾ ਹੈ।ਉਹ ਦਸਦੇ ਹਨ, “ਅਘੋਰੀ ਬੇਹੱਦ ਹੀ ਸਰਲ ਲੋਕ ਹੁੰਦੇ ਹਨ ਜੋ ਕੁਦਰਤ ਦਾ ਸਾਥ ਪੰਸਦ ਕਰਦੇ ਹਨ ਅਤੇ ਨਾ ਹੀ ਕੋਈ ਮੰਗ ਕਰਦੇ ਹਨ।”

ਉਹ ਹਰ ਚੀਜ਼ ਨੂੰ ਰੱਬ ਦੀ ਅੰਸ਼ ਵਜੋਂ ਹੀ ਦੇਖਦੇ ਹਨ। ਉਹ ਨਾ ਕਿਸੇ ਨੂੰ ਨਫ਼ਰਤ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਰੱਦ ਕਰਦੇ ਹਨ। ਇਸੇ ਕਾਰਨ ਉਹ ਕਿਸੇ ਜਾਨਵਰ ਅਤੇ ਇਨਸਾਨੀ ਮਾਸ ਵਿੱਚ ਫਰਕ ਨਹੀਂ ਕਰਦੇ। ਇਸ ਤੋਂ ਇਲਾਵਾ ਪਸ਼ੂ ਬਲੀ ਉਨ੍ਹਾਂ ਦੀ ਪੂਜਾ ਪ੍ਰਣਾਲੀ ਦਾ ਅਹਿਮ ਅੰਗ ਹੈ।

ਅਘੋਰੀ ਸਾਧੂ ਯੋਗ ਦੀ ਮੁਦਰਾ ਵਿੱਚ
ਅੱਜ-ਕੱਲ੍ਹ ਬਹੁਤ ਘੱਟ ਸਾਧੂ ਹਨ ਜੋ ਅਸਲ ਮਾਅਨਿਆਂ ਵਿੱਚ ਅਘੋਰ ਮਤ ਦੀਆਂ ਰਵਾਇਤਾਂ ਦੀ ਪਾਲਣਾ ਕਰਦੇ ਹਨ

“ਉਹ ਗਾਂਜਾ ਪੀਂਦੇ ਹਨ ਪਰ ਨਸ਼ੇ ਵਿੱਚ ਰਹਿਣ ਦੇ ਬਾਵਜੂਦ ਆਪਣਾ ਪੂਰਾ ਖ਼ਿਆਲ ਰੱਖਦੇ ਹਨ।” ਅਘੋਰੀਆਂ ਬਾਪੇ ਦੋਵੇਂ ਮਾਹਿਰਾਂ ਮੈਲਸਿਨ ਅਤੇ ਠੱਕਰ ਦਾ ਮੰਨਣਾ ਹੈ ਕਿ ਅਜਿਹੇ ਬਹੁਤ ਘੱਟ ਸਾਧੂ ਹਨ, ਜੋ ਅਘੋਰੀ ਪ੍ਰਣਾਲੀ ਦਾ ਸਹੀ ਢੰਗ ਨਾਲ ਪਾਲਣਾ ਕਰ ਰਹੇ ਹਨ।ਉਹ ਮੰਨਦੇ ਹਨ ਕਿ ਕੁੰਭ ਵਿੱਚ ਇਕੱਠੇ ਹੋਣ ਵਾਲੇ ਸਾਧੂ ਅਕਸਰ ਆਪੂੰ-ਬਣੇ ਅਘੋਰੀ ਹੁੰਦੇ ਹਨ। ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਦੀਖਿਆ ਨਹੀਂ ਲਈ ਹੁੰਦੀ। ਇਸਦੇ ਇਲਾਵਾ ਕੁਝ ਲੋਕ ਅਘੋਰੀਆਂ ਦਾ ਭੇਖ ਧਾਰਨ ਕਰਕੇ ਵੀ ਯਾਤਰੂਆਂ ਦਾ ਮਨੋਰੰਜਨ ਕਰਦੇ ਹਨ।ਸੰਗਮ ਵਿੱਚ ਇਸ਼ਨਾਨ ਕਰਨ ਆਏ ਲੋਕ ਉਨ੍ਹਾਂ ਨੂੰ ਖਾਣਾ ਅਤੇ ਪੈਸੇ ਦਿੰਦੇ ਹਨ।

ਹਾਲਾਂਕਿ ਠੱਕਰ ਦਾ ਮੰਨਦੇ ਹਨ, “ਅਘੋਰੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਅਤੇ ਉਹ ਸਾਰਿਆਂ ਦੇ ਭਲੇ ਦੀ ਅਰਦਾਸ ਕਰਦੇ ਹਨ। ਉਹ ਇਸ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੋਈ ਉਨ੍ਹਾਂ ਤੋਂ ਔਲਾਦ ਦਾ ਵਰ ਮੰਗ ਰਿਹਾ ਹੈ ਜਾਂ ਘਰ ਬਣਉਣ ਲਈ।”

ਕਿਸ ਦੇ ਉਪਾਸ਼ਕ ਹਨ ਅਘੋਰੀ?

ਅਘੋਰੀ ਆਮ ਤੌਰ ‘ਤੇ: ਸ਼ਿਵ ਦੇ ਉਪਾਸ਼ਕ ਹੁੰਦੇ ਹਨ, ਜਿਨ੍ਹਾਂ ਨੂੰ ਵਿਨਾਸ਼ ਦਾ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਤੋਂ ਇਲਾਵਾ ਉਹ ਸ਼ਿਵ ਦੀ ਪਤਨੀ ਪਾਰਬਤੀ ਦੀ ਵੀ ਪੂਜਾ ਕਰਦੇ ਹਨ।”ਔਰਤ-ਅਘੋਰੀਆਂ ਨੂੰ ਕੱਪੜੇ ਪਾਉਣੇ ਪੈਂਦੇ ਹਨ।ਠੱਕਰ ਦਸਦੇ ਹਨ, “ਜ਼ਿਆਦਾਤਰ ਲੋਕ ਮੌਤ ਤੋਂ ਡਰਦੇ ਹਨ। ਸਮਸ਼ਾਨ ਘਾਟ ਮੌਤ ਦੇ ਪ੍ਰਤੀਕ ਹੁੰਦੇ ਹਨ ਪਰ ਅਘੋਰੀਆਂ ਦੀ ਜ਼ਿੰਦਗੀ ਇੱਥੋਂ ਹੀ ਸ਼ੂਰੂ ਹੁੰਦੀ ਹੈ। ਇਹ ਲੋਕਾਂ ਦੀਆਂ ਕਦਰਾਂ ਕੀਮਤਾ ਨੂੰ ਚੁਣੌਤੀ ਦਿੰਦੇ ਹਨ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments