26 ਮਈ ਤੋਂ ਸਿਡਨੀ ‘ਚ ਦੌੜੇਗੀ ਬਿਨਾਂ ਡਰਾਈਵਰ ਵਾਲੀ ਪਹਿਲੀ ਮੈਟਰੋ

0
138

ਸਿਡਨੀ— ਸਿਡਨੀ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ, ਪਹਿਲੀ ਡਰਾਈਵਰ-ਰਹਿਤ ਮੈਟਰੋ ਰੇਲ ਲਾਈਨ 26 ਮਈ ਨੂੰ ਮੁਸਾਫਰਾਂ ਲਈ ਖੋਲ੍ਹੀ ਜਾ ਸਕਦੀ ਹੈ। ਰਾਊਸ ਹਿੱਲ ਤੋਂ ਚਾਟਸਵੁੱਡ ਤਕ ਮੈਟਰੋ ਨਾਰਥ-ਵੈੱਸਟ ਲਾਈਨ ਸ਼ਹਿਰ ਦੀ ਪਹਿਲੀ ਨਿੱਜੀ ਤੌਰ ‘ਤੇ ਸੰਚਾਲਤ ਉਪਨਗਰੀ ਲਾਈਨ ਹੋਵੇਗੀ।
ਉੱਥੇ ਹੀ ਕਿਰਾਏ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਸਿਡਨੀ ‘ਚ ਪਹਿਲਾਂ ਦੀਆਂ ਮੈਟਰੋ ਰੇਲਾਂ ‘ਚ ਜੋ ਕਿਰਾਏ ਹਨ ਓਹੀ ਲਗਭਗ ਇਸ ਨਵੀਂ ਮੈਟਰੋ ਰੇਲ ‘ਚ ਹੋਣਗੇ।ਰਾਊਸ ਹਿੱਲ ‘ਚ ਤਾਲਾਵੌਂਗ ਸਟੇਸ਼ਨ ਤੋਂ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਚਾਟਸਵੁੱਡ ਪਹੁੰਚਣ ‘ਚ ਲਗਭਗ 37 ਮਿੰਟ ਤਕ ਦਾ ਸਮਾਂ ਲੱਗੇਗਾ।
ਹਾਲਾਂਕਿ ਮੈਟਰੋ ਨਾਰਥ-ਵੈੱਸਟ ਦੇ ਪ੍ਰਾਈਵੇਟ ਆਪਰੇਟਰ ਨੂੰ ਯਾਤਰੀ ਸੇਵਾਵਾਂ ਸ਼ੁਰੂ ਕਰਨ ਲਈ ਅਜੇ ਰਾਸ਼ਟਰੀ ਰੇਲ ਸੁਰੱਖਿਆ ਵਿਭਾਗ ਕੋਲੋਂ ਅੰਤਿਮ ਮਨਜ਼ੂਰੀ ਲੈਣੀ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਫੈਡਰਲ ਚੋਣਾਂ ਤੋਂ ਇਕ ਹਫਤੇ ਬਾਅਦ ਨਵੀਂ ਡਰਾਈਵਰ-ਲੈੱਸ ਮੈਟਰੋ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।