ਟਾਂਡਾ ਉੜਮੁੜ ਦੇ ਅਮਰੀਕ ਸਿੰਘ ਦੀ ਪੈਰਿਸ ਵਿਚ ਕਰੋਨਾ ਕਾਰਨ ਮੌਤ

ਟਾਂਡਾ ਉੜਮੁੜ : ਕਰੋਨਾ ਵਾਇਰਸ ਕਾਰਨ ਪਿੰਡ ਇਬਰਾਹਿਮਪੁਰ ਦੇ ਅਮਰੀਕ ਸਿੰਘ ਦੀ ਪੈਰਿਸ ਵਿੱਚ ਮੌਤ ਹੋਣ ਦੀ ਬੁਰੀ ਖÊਬਰ ਪ੍ਰਾਪਤ ਹੋਈ ਹੈ। ਅਮਰੀਕ ਸਿੰਘ ਪੁੱਤਰ ਜੀਵਾ ਸਿੰਘ 14 ਵਰ੍ਹਿਆਂ ਤੋਂ ਪੈਰਿਸ ‘ਚ ਹੀ ਰਹਿ ਰਿਹਾ ਸੀ। ਅਮਰੀਕ ਸਿੰਘ ਪਿਛਲੇ 1 ਮਹੀਨੇ ਤੋਂ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹਸਪਤਾਲ ‘ਚ ਜੇਰੇ ਇਲਾਜ ਸੀ।
ਅਮਰੀਕ ਸਿੰਘ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਸਪੇਨ ‘ਚ ਰਹਿੰਦਾ ਹੈ, ਜਦਕਿ ਉਸ ਦੀ ਪਤਨੀ ਟਾਂਡੇ ‘ਚ ਹੀ ਰਹਿੰਦੀ ਹੈ।  ਬੀਤੀ ਰਾਤ ਇਹ ਦੁਖਦ ਸੂਚਨਾ ਮਿਲਣ ‘ਤੇ ਪਿੰਡ ਵਾਸੀਆਂ ਨੇ ਅੱਜ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *