ਅਦੀਸ ਅਬਾਬਾ — ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਡਾਕਟਰਾਂ ਨੇ ਇਕ ਮਰੀਜ਼ ਦੇ ਪੇਟ ‘ਚੋਂ 100 ਤੋਂ ਜ਼ਿਆਦਾ ਕਿੱਲਾਂ ਅਤੇ ਹੋਰ ਨੁਕੀਲੀਆਂ ਵਸਤਾਂ ਕੱਢੀਆਂ ਹਨ। ‘ਸੈਂਟ ਪੀਟਰ ਸਪੈਸ਼ਲਾਈਜ਼ਡ ਹਸਪਤਾਲ’ ਦੇ ਦਾਵਿਤ ਤਿਏਰੇ ਨੇ ਦੱਸਿਆ ਕਿ 33 ਸਾਲਾ ਮਰੀਜ਼ ਨੂੰ ਕੋਈ ਮਾਨਸਿਕ ਬੀਮਾਰੀ ਸੀ ਅਤੇ ਉਸ ਨੇ 122 ਕਿੱਲਾਂ (10 ਸੈਂਟੀਮੀਟਰ), ਚਾਰ ਪਿੰਨਾਂ, ਇਕ ਟੂਥਪਿਕ ਤੇ ਟੁੱਟੇ ਗਿਲਾਸ ਦੇ ਸ਼ੀਸ਼ੇ ਖਾ ਲਏ ਸਨ। ਇਹ ਆਪਰੇਸ਼ਨ ਕਰੀਬ ਢਾਈ ਘੰਟੇ ਤੱਕ ਚੱਲਿਆ। ਆਪਰੇਸ਼ਨ ਮਗਰੋਂ ਮਰੀਜ਼ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।ਦਾਵਿਤ ਨੇ ਸਮਾਚਾਰ ਏਜੰਸੀ ਨੂੰ ਦੱਸਿਆ,”ਮਰੀਜ਼ ਨੂੰ ਬੀਤੇ 10 ਸਾਲ ਤੋਂ ਕੋਈ ਮਾਨਸਿਕ ਬੀਮਾਰੀ ਸੀ ਅਤੇ ਬੀਤੇ ਦੋ ਸਾਲ ਤੋਂ ਉਸ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਸੀ, ਜੋ ਅਜਿਹੀਆਂ ਵਸਤਾਂ ਖਾਣ ਦਾ ਇਕ ਸੰਭਾਵੀ ਕਾਰਨ ਹੋ ਸਕਦਾ ਹੈ।” ਡਾਕਟਰ ਮੁਤਾਬਕ ਮਰੀਜ਼ ਨੇ ਇਹ ਵਸਤਾਂ ਪਾਣੀ ਨਾਲ ਖਾਧੀਆਂ ਹੋਣਗੀਆਂ। ਪਰ ਉਹ ਖੁਸ਼ਕਿਸਮਤ ਇਨਸਾਨ ਸੀ ਕਿ ਇਨ੍ਹਾਂ ਨੁਕੀਲੀਆਂ ਵਸਤਾਂ ਨੇ ਉਸ ਦਾ ਪੇਟ ਨਹੀਂ ਕੱਟਿਆ। ਇਸ ਨਾਲ ਗੰਭੀਰ ਇਨਫੈਕਸ਼ਨ ਅਤੇ ਮੌਤ ਵੀ ਹੋ ਸਕਦੀ ਸੀ।
Related Posts
ਕੁੜੀ ਪੜਾਉ,ਕੁੜੀ ਬਚਾਉ
ਨਵੀਂ ਦਿੱਲੀ— ਯੂ.ਪੀ. ਸਰਕਾਰ ਦੀ ਤਰ੍ਹਾਂ ਦਿੱਲੀ ਸਰਕਾਰ ਨੇ ਵੀ ਕੰਨਿਆ ਭਰੂਣ ਹੱਤਿਆ ਰੋਕਣ ਵੱਡਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ…
ਸਿਹਤ ਦੇ ਦੁਸ਼ਮਣ ਪਲਾਸਟਿਕ ਦੇ ਡੂਨੇ ਅਤੇ ਪੱਤਲ
ਅੱਜਕਲ੍ਹ ਵਿਆਹ-ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਵਿਆਹਾਂ ਵਿਚ ਭੋਜਨ ਖਾਣ ਵਾਲੇ ਮਹਿਮਾਨ ਪਲਾਸਟਿਕ ਤੋਂ ਬਣੇ…
ਅਮਰੀਕਾ ”ਚ ਡਰੋਨ ਨਾਲ ਹਸਪਤਾਲ ਭੇਜੀ ਗਈ ਕਿਡਨੀ
ਨਿਊਯਾਰਕ— ਅਮਰੀਕਾ ਦੇ ਬਾਲਟੀਮੋਰ ਤੋਂ ਗੈਰੀਲੈਂਡ ਦੇ ਹਸਪਤਾਲ ‘ਚ ਡਰੋਨ ਰਾਹੀਂ ਕਿਡਨੀ ਭੇਜਣ ‘ਚ ਕਾਮਯਾਬੀ ਮਿਲੀ। ਡਰੋਨ ਨੇ 5 ਕਿਲੋਮੀਟਰ…