12 ਫਰਵਰੀ ਨੂੰ ਭਾਰਤ ’ਚ ਲਾਂਚ ਹੋ ਸਕਦੈ Redmi Note 7

0
115

ਨਵੀਂ ਦਿੱਲੀ-ਪਿਛਲੇ ਕਾਫੀ ਸਮੇਂ ਤੋਂ Redmi Note 7 ਸਮਾਰਟਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ 91mobiles ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ Redmi Note 7 ਸਮਾਰਟਫੋਨ 12 ਫਰਵਰੀ ਨੂੰ ਲਾਂਚ ਹੋ ਸਕਦਾ ਹੈ। ਰਿਪੋਰਟ ’ਚ ਇਕ ਪੋਸਟਰ ਵੀ ਦਿੱਤਾ ਗਿਆ ਹੈ, ਜਿਸ ਮੁਤਾਬਕ ਕੰਪਨੀ ਇਸ ਸਮਾਰਟਫੋਨ ਨੂੰ ਨਵੀਂ ਦਿੱਲੀ ’ਚ ਇਕ ਈਵੈਂਟ ’ਚ ਲਾਂਚ ਕਰੇਗੀ। Redmi Note 7 ਦੇ ਨਾਲ Redmi Note 7 Pro ਵੀ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਭਾਰਤ ’ਚ Redmi Note 7 ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੋ ਸਕਦੀ ਹੈ। Redmi Note 7 Pro ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।
Redmi Note 7 ’ਚ 6.3 ਇੰਚ ਦੀ ਡਿਸਪਲੇਅ ਹੈ। ਸਨੈਪਡ੍ਰੈਗਨ 660 ਪ੍ਰੋਸੈਸਰ ’ਤੇ ਚੱਲਣ ਵਾਲਾ ਇਹ ਫੋਨ 3ਜੀ.ਬੀ./4ਜੀ.ਬੀ. ਅਤੇ 6ਜੀ.ਬੀ. ਰੈਮ ਵੇਰੀਐਂਟ ’ਚ ਆਉਂਦਾ ਹੈ। ਫੋਨ ’ਚ 4,000 ਐੱਮ.ਏ.ਐੱਚ. ਦੀ ਬੈਟਰੀ, ਫਾਸਟ ਚਾਰਜਿੰਗ ਸਪੋਰਟ ਨਾਲ ਦਿੱਤੀ ਗਈ ਹੈ। ਇਸ ਫੋਨ ਦੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਨਾਲ ਹੀ, ਇਹ ਸਮਾਰਟਫੋਨ ਫੇਸ ਅਨਲਾਕ ਨੂੰ ਸਪੋਰਟ ਕਰਦਾ ਹੈ।
ਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ 48+5 ਮੈਗਾਪਿਕਸਲ ਹੈ। ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਏ.ਆਈ. ਫੀਚਰਜ਼ ਅਤੇ ਪੋਟਰੇਟ ਮੋਡ ਦਿੱਤਾ ਗਿਆ ਹੈ। ਦੱਸ ਦੇਈਏ ਕਿ Redmi Note 7 ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਚੀਨ ’ਚ ਲਾਂਚ ਕੀਤਾ ਜਾ ਚੁੱਕਾ ਹੈ।