ਚੀਨ 2025 ਤਕ ਖੇਡਾਂ ”ਤੇ ਖਰਚ ਕਰੇਗਾ 22 ਲੱਖ ਕਰੋੜ ਰੁਪਏ

ਬੀਜਿੰਗ—ਦੁਨੀਆ ਦੀ ਤੇਜ਼ੀ ਨਾਲ ਉੱਭਰਦੀ ਹੋਈ ਅਰਥ ਵਿਵਸਥਾ ਤੇ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਚੀਨ ਦੁਨੀਆ ਵਿਚ ਖੇਡਾਂ ਦੀ ਮਹਾਸ਼ਕਤੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਤੇ ਭਵਿੱਖ ਵਿਚ ਵੀ ਆਪਣੇ ਇਸ ਦਬਦਬੇ ਨੂੰ ਬਰਕਰਾਰ ਰੱਖਣ ਲਈ ਉਹ ਸਾਲ 2025 ਤਕ ਖੇਡਾਂ ‘ਚ ਤਕਰੀਬਨ 22 ਲੱਖ ਕਰੋੜ ਰੁਪਏ ਦਾ ਵੱਡਾ ਨਿਵੇਸ਼ ਕਰੇਗਾ। ਦਿਲਚਸਪ ਗੱਲ ਹੈ ਕਿ ਚੀਨ ਦਾ ਗੁਆਂਢੀ ਤੇ ਦੂਜੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਦੇਸ਼ ਭਾਰਤ ਦਾ 2018-19 ਦਾ ਸਾਲਾਨਾ ਵਿੱਤੀ ਬਜਟ ਇਸ ਤੋਂ ਕੁਝ ਵੱਧ ਤਕਰੀਬਨ 330 ਅਰਬ ਡਾਲਰ ਹੈ, ਜਦਕਿ ਚੀਨ ਨੇ 7 ਸਾਲ ਦੇ ਫਰਕ ਵਿਚ ਸਾਲ 2025 ਤਕ ਆਪਣੇ ਖੇਡ ਖੇਤਰ ਵਿਚ ਹੀ 290 ਅਰਬ ਡਾਲਰ (ਤਕਰੀਬਨ 22 ਲੱਖ ਕਰੋੜ) ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਖੇਡਾਂ ਨੂੰ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦਾ ਪੂਰਕ ਮੰਨਿਆ ਜਾਂਦਾ ਹੈ। ਅਜਿਹੀ ਹਾਲਤ ‘ਚ ਚੀਨ ਨੇ ਆਮ ਨਿਵਾਸੀਆਂ ਲਈ ਵੀ ਵੱਖ-ਵੱਖ ਗਤੀਵਿਧੀਆਂ ਨੂੰ ਆਯੋਜਿਤ ਕਰਨ ਦੀ ਯੋਜਨਾ ਦੇ ਤਹਿਤ ਇਹ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *