ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ 76 ਕਿਸਾਨਾਂ ਨੂੰ ਖੇਤੀ ਤੇ ਬਾਗਬਾਨੀ ਦੇ ਖੇਤਰ ‘ਚ ਅੱਗੇ ਵਧਣ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ, ਜਿਸ ‘ਚ ਵਿਗਿਆਨੀਆਂ ਨੇ ਕਿਸਾਨਾਂ ਨੂੰ ਇਹ ਦੱਸਿਆ ਕਿ ਮੌਸਮ ਦੇ ਬਦਲਦੇ ਮਿਜਾਜ਼ ਨੂੰ ਧਿਆਨ ‘ਚ ਰੱਖਣ ਦੇ ਨਾਲ ਹੀ ਤੁਹਾਨੂੰ ਲੇਟੈਸਟ ਟੈਕਨਾਲੋਜੀ ਨੂੰ ਅਪਣਾਉਣਾ ਹੋਵੇਗਾ। ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਹੀ ਕੰਮ ਕਰਨ। ਬਿਨਾਂ ਲੋੜ ਤੋਂ ਨਾ ਤਾਂ ਖਾਦ ਤੇ ਨਾ ਹੀ ਕੀੜੇਮਾਰ ਦਵਾਈਆਂ ਵਰਤਣ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪਰਦੀਪ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ‘ਚ ਕਿਸਾਨਾਂ ਦੇ ਨਾਲ ਪੰਚਾਇਤਾਂ ਦੇ ਮੁਖੀ ਤੇ ਮੈਂਬਰ ਪੰਚਾਇਤਾਂ ਨੇ ਪੂਰੀ ਦਿਲਚਸਪੀ ਦਿਖਾਈ ਤੇ ਭਵਿੱਖ ‘ਚ ਵੀ ਹਰ ਸੰਭਵਨ ਮਦਦ ਕਰਨ ਦਾ ਵਾਅਦਾ ਕੀਤਾ
Related Posts
ਗਾਦੋਮਾਜਰਾ ‘ਚ ਸਰਬਸੰਮਤੀ ਨਾਲ ਬੀਬੀ ਜੋਗਿੰਦਰ ਕੌਰ ਨੂੰ ਚੁਣਿਆ ਗਿਆ ਸਰਪੰਚ
ਰਾਜਪੁਰਾ, 20 ਦਸੰਬਰ- ਰਾਜਪੁਰਾ ਨਾਲ ਲੱਗਦੇ ਗਾਦੋਮਾਜਰਾ ਦੇ ਬਲਦੇਵ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਦੀ ਪਤਨੀ ਬੀਬੀ ਜੋਗਿੰਦਰ ਕੌਰ ਨੂੰ…
ਹਵਾਬਾਜ਼ੀ ਬਾਜ਼ਾਰ ਵਿਚ ਹੁਣ ਉਡਾਰੀ ਮਾਰਨ ‘ਚ ਭਾਰਤ ਹੋਵੇਗਾ ਤੀਜੇ ਸਥਾਨ ਤੇ
ਜੇਨੇਵਾ—ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪਿਛਲੇ ਚਾਰ ਸਾਲ ਤੋਂ ਕਰੀਬ 20 ਫੀਸਦੀ ਦੀ ਦਰ ਨਾਲ ਵਧ ਰਿਹਾ ਭਾਰਤੀ ਹਵਾਬਾਜ਼ੀ…
ਬੈਂਕ ‘ਚ ਰਜਿਸਟਰ ਨਹੀਂ ਹੈ ਨੰਬਰ, ਤਾਂ 1 ਦਸੰਬਰ ਨੂੰ ਬੰਦ ਹੋ ਜਾਵੇਗੀ ਇਹ ਸਰਵਿਸ
ਨਵੀਂ ਦਿੱਲੀ— ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 1 ਦਸੰਬਰ…