ਜੀਰਕਪੁਰ : ਬਲਟਾਣਾ ਪੁਲਿਸ ਨੇ ਇੱਕ ਚੋਰ ਨੂੰ ਚੋਰੀਸੁਧਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਬਲਟਾਣਾ ਚੌਂਕੀ ਇੰਚਾਰਜ ਸਤਿੰਦਰ ਸਿੰਘ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹਰਮਿਲਾਪ ਨਗਰ ਰੇਲਵੇ ਫਾਟਕਾਂ ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਜਦੋ ਪੁਲਿਸ ਨੇ ਚੰਡੀਗੜ• ਵੱਲ ਤੋਂ ਆ ਰਹੇ ਹੋਂਡਾ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੂੰ ਰੋਕਿਆ ਤਾਂ ਮੋਟਰਸਾਈਕਲ ਚਾਲਕ ਮੋਟਰਸਾਈਕਲ ਦੇ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਪੁਲਿਸ ਵਲੋਂ ਸਖਤੀ ਨਾਲ ਪੜਤਾਲ ਕਰਨ ਤੇ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਸ ਨੇ ਬਲਟਾਣਾ ਤੋਂ ਚੋਰੀ ਕੀਤਾ ਹੈ।ਪੁਲਿਸ ਵਲੋਂ ਕਾਬੂ ਨੌਜਵਾਨ ਦੀ ਮਦਦ ਵਿੱਕੀ ਜੈਨ ਪੁੱਤਰ ਜੈਨ ਮਹਾਂਵੀਰ ਜੈਨ ਵਾਸੀ ਮਕਾਨ ਨੰਬਰ 185 ਸੈਕਟਰ 19 ਪੰਚਕੁਲਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Related Posts
ਇੰਡੋਨੇਸ਼ੀਆ ਵਿਚ ਸੁਨਾਮੀ ਨਾਲ 384 ਮੌਤਾਂ
ਜਕਾਰਤਾ : ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ। ਅਧਿਕਾਰੀਆਂ…
ਚੀਨ 2025 ਤਕ ਖੇਡਾਂ ”ਤੇ ਖਰਚ ਕਰੇਗਾ 22 ਲੱਖ ਕਰੋੜ ਰੁਪਏ
ਬੀਜਿੰਗ—ਦੁਨੀਆ ਦੀ ਤੇਜ਼ੀ ਨਾਲ ਉੱਭਰਦੀ ਹੋਈ ਅਰਥ ਵਿਵਸਥਾ ਤੇ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਚੀਨ ਦੁਨੀਆ ਵਿਚ ਖੇਡਾਂ ਦੀ…
ਹੁਣ ਕੰਮ ਦੀ ਨੀ ਰਹਿਣੀ ਥੋੜ੍ਹ ,ਆਸਟ੍ਰੇਲੀਆ ਨੂੰ ਗਊਂਆ ਚਾਰਨ ਵਾਲਿਆਂ ਦੀ ਲੋੜ
ਮੈਲਬੋਰਨ – ਆਸਟ੍ਰੇਲੀਆਈ ਸਰਕਾਰ ਪ੍ਰਭਾਵਿਤ ਖੇਤਰੀ ਇਲਾਕਿਆਂ ਵਿੱਚ ਮਜ਼ਦੂਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਵਾਸੀ ਕਾਮਿਆਂ ਲਈ ਦਰਵਾਜ਼ੇ ਖੋਲ੍ਹਣ ਜਾ…