ਜੀਰਕਪੁਰ : ਜ਼ੀਰਕਪੁਰ-ਪਟਿਆਲਾ ਸੜਕ ਤੇ ਸਥਿਤ ਪਿੰਡ ਨਾਭਾ ਸਾਹਿਬ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇਕ ਕਾਰ ਅਤੇ ਟਰੱਕ ਟਰਾਲੇ ਵਿਚਕਾਰ ਹੋਈ ਟੱਕਰ ਦੌਰਾਨ ਕਾਰ ਚਾਲਕ ਅੋਰਤ ਵਾਲ ਵਾਲ ਬੱਚ ਗਈ ਜਦਕਿ ਉਸ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਹਾਸਲ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਰਿਚਾ ਪਤਨੀ ਮਨਮੋਹਨ ਵਰਮਾ ਵਾਸੀ ਸੈਕਟਰ 11 ਪੰਚਕੂਲਾ ਆਪਣੀ ਹੌਂਡਾ ਸਿਟੀ ਕਾਰ ਰਾਹੀ ਜ਼ੀਰਕਪਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਇਸ ਦੌਰਾਨ ਜਦ ਉਹ ਪਿੰਡ ਨਾਭਾ ਸਾਹਿਬ ਸਾਹਮਣੇ ਪਟਰੋਲ ਪੰਪ ਨੇੜੇ ਪੁੱਜੀ ਤਾਂ ਉਸ ਦੀ ਕਾਰ ਜ਼ੀਰਕਪੁਰ ਵੱਲ ਮੁੜ ਰਹੇ ਟਰਾਲੇ ਨਾਲ ਟਕਰਾ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਬੀ.ਐਸ.ਐਫ਼. ਨੇ 42 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਬਰਨਾਲਾ: ਨਸ਼ੇ ਦੀ ਤਸਕਰੀ ਦਿਨੋਂ ਦਿਨ ਵੱਧ ਰਹੀ ਹੈ। ਇਸ ਦਰਮਿਆਨ ਬੀ.ਐਸ.ਐਫ਼. ਨੇ ਫਿਰੋਜ਼ਪੁਰ ਵਿਚ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਤੋਂ 42…
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ-ਮੌਸਮ ਸਲਾਹ ਸੇਵਾਵਾਂ ਦੀ ਸ਼ੁਰੂਆਤ
ਬਰਨਾਲਾ/ ਹੰਡਿਆਇਆ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਖੇਤੀ ਮੌਸਮ…
123 ਕਰੋੜ ਦੀ ਜੁੱਤੀ ਵਿਕਣੇ ਅਾਈ
ਦੁਬਈ : ਤੁਸੀਂ ਹੁਣ ਤਕ ਜੁੱਤੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਕਦੇ ਦੁਨੀਆਂ ਦੀ ਸਭ ਤੋਂ ਮਹਿੰਗੀ ਜੁੱਤੀ ਦੇਖੀ ਹੈ।…