ਹੁਣ ਚੀਨੇ ਵੀ ਪੜ੍ਹਨਗੇ ਗੁਰਬਾਣੀ

ਬੀਜਿੰਗ (ਏਜੰਸੀ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਬਹੁਮੱਲੇ ਅਨੁਵਾਦਿਤ ਗ੍ਰੰਥ ਦੀ ਵਿਆਖਿਆ ਇਕ ਵਿਆਖਿਆਤਮਕ ਰੂਪ ਵਿਚ ਕੀਤੀ ਜਾਵੇਗੀ। ਅਮਰੀਕਾ ਦੇ ਸਿੱਖ ਧਰਮ ਇੰਟਰਨੈਸ਼ਨਲ (ਐੱਸ.ਡੀ.ਆਈ.) ਦੇ ਪ੍ਰਮੁੱਖ ਕੁਲਬੀਰ ਸਿੰਘ ਖਾਲਸਾ ਨੇ ਇਸ ਦਾ ਖੁਲਾਸਾ ਕੀਤਾ। ਜਿਸ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਖਾਲਸਾ ਨੇ ਕੀਤੀ ਸੀ ਜੋ ਕਿ ਪ੍ਰਸਿੱਧ ਯੋਗੀ ਭਜਨ ਦੇ ਨਾਮ ਨਾਲ ਜਾਣੇ ਜਾਂਦੇ ਹਨ। ਐੱਸ.ਡੀ.ਆਈ. ਦੇ ਬੈਨਰ ਹੇਠ ਵੱਖ-ਵੱਖ ਮੁਲਕਾਂ ਤੋਂ ਇਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਸਮਾਰੋਹ ਵਿਚ ਹਿੱਸਾ ਲੈਣ ਲਈ ਪਵਿੱਤਰ ਸ਼ਹਿਰ ਦੇ ਬਾਨੀ ਗੁਰੂ ਰਾਮ ਦਾਸ ਜੀ ਦੀ ਜਯੰਤੀ ਮਨਾਉਣ ਲਈ ਅੰਮ੍ਰਿਤਸਰ ਵਿਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਇਹ ਚੰਗੀ ਗੱਲ ਸੀ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੁਨੀਆ ਭਰ ਵਿਚ ਫੈਲੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ,”ਪਵਿੱਤਰ ਪੁਸਤਕ ਦਾ ਅਨੁਵਾਦ ਜਾਂ ਲਿਪੀ ਅੰਤਰਨ ਸਿਰਫ ਸਖਤ ਨਿਗਰਾਨੀ ਹੇਠ ਕੀਤਾ ਜਾ ਸਕਦਾ ਹੈ ਅਤੇ ਇਹ ਸਿੰਗਲ ਕਿਤਾਬ ਦੇ ਰੂਪ ਵਿਚ ਨਹੀਂ ਹੋ ਸਕਦਾ। ਸਾਡੇ ਕੋਲ ਇਸ ਦੀਆਂ ਅੰਗਰੇਜ਼ੀ ਅਤੇ ਸਪੈਨਿਸ਼ ਵਿਚ ਅਨੁਵਾਦ ਕੀਤੀਆਂ ਕਾਪੀਆਂ ਹਨ ਪਰ ਹੁਣ ਇਸ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਵੀ ਹੋਵੇਗਾ। ‘ਪ੍ਰਕਾਸ਼’ ਦੀਕਸ਼ਾ ਸਿਰਫ ਸਿੰਗਲ ਪੁਸਤਕ ਦੇ ਰੂਪ ਵਿਚ ਗੁਰਮੁਖੀ ਲਿਪੀ ਵਿਚ ਪਵਿੱਤਰ ਪੁਸਤਕ ਦੀ ਮੌਜੂਦਗੀ ਵਿਚ ਕੀਤੀ ਜਾ ਸਕਦੀ ਹੈ।” ਸਿੱਖਨੈੱਟ ਬੋਰਡ ਦੀ ਮੈਂਬਰ ਡਾਕਟਰ ਹਰਜੋਤ ਕੌਰ ਨੇ ਦਾਅਵਾ ਕੀਤਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਕਰੀਬ 3000 ਲੋਕ ਪਹਿਲਾਂ ਹੀ ਆਨਲਾਈਨ ਡਿਜੀਟਲ ਸਿੱਖਿਆ ਕੋਰਸ ਲਈ ਦਾਖਲਾ ਲੈ ਚੁੱਕੇ ਹਨ। ਵਿਦੇਸ਼ੀ ਸਿੱਖ ਕਾਰਕੁੰਨਾਂ ਨੇ ਜ਼ੋਰ ਦਿੱਤਾ ਕਿ ਸਿੱਖ ਰੀਤੀ ਰਿਵਾਜਾਂ ਦੇ ਸਬੰਧ ਵਿਚ ਕੋਈ ਲਿੰਗੀ ਭੇਦਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਮੰਗ ਕੀਤੀ ਕਿ ਸਿੱਖ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ‘ਕੀਰਤਨ’ ਕਰਨ ਦੀ ਇਜ਼ਾਜਤ ਨਹੀਂ ਹੋਣੀ ਚਾਹੀਦੀ।

Leave a Reply

Your email address will not be published. Required fields are marked *