ਨਵੀਂ ਦਿੱਲੀ — ਡੇਨ ਨੈੱਟਵਰਕ ਅਤੇ ਹੈਥਵੇ ਕੇਬਲ ਐਂਡ ਡਾਟਾ ਕਾਮ ਲਿਮਟਿਡ ‘ਚ 25 ਫੀਸਦੀ ਹਿੱਸੇਦਾਰੀ ਦੀ ਪ੍ਰਸਤਾਵਿਤ ਐਕਵਾਇਰਿੰਗ ਤੋਂ ਬਾਅਦ ਰਿਲਾਇੰਸ ਜੀਓ 2 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ ਕੇਬਲ ਐਂਡ ਫਾਈਬਰ ਟੂ ਦ ਹੋਮ (FTTH) ਬ੍ਰਾਂਡ ਬੈਂਡ ਦੇ ਖੇਤਰ ਵਿਚ ਜੀਓ ਵੀ ਭਾਰਤੀ ਏਅਰਟੈੱਲ ਅਤੇ ਸਿਟੀ ਕੇਬਲ ਵਿਚ ਮਹੱਤਵਪੂਰਨ ਵਾਧਾ ਮਿਲੇਗਾ। ਇਸ ਦੇ ਨਾਲ ਹੀ ਜਿਓ ਸੁਭਾਸ਼ ਚੰਦਰ ਦੀ ਸਿਟੀ ਕੇਬਲ ਨਾਲ ਵੀ ਸਿੱਧੀ ਲੜਾਈ ਦਾ ਨਵਾਂ ਮੋਰਚਾ ਖੋਲ੍ਹ ਰਹੀ ਹੈ। ਡੇਨ ਨੈੱਟਵਰਕਸ ਅਤੇ ਹੈਥਵੇ ਕੇਬਲ ਐਂਡ ਡਾਟਾਕਾਮ ਲਿਮਟਿਡ ਦੇ ਨਾਲ ਜੀਓ ਦੀ 8.7 ਕਰੋੜ ਉਪਭੋਗਤਾਵਾਂ ਵਾਲੇ ਬਜ਼ਾਰ ‘ਚ 23 ਫੀਸਦੀ ਤੋਂ ਵਧ ਹਿੱਸੇਦਾਰੀ ਹੋ ਜਾਵੇਗੀ। ਦੂਜੇ ਵੱਡੇ ਕੇਬਲ ਆਪਰੇਟਰ ਸਿਟੀ ਕੇਬਲ ਕੋਲ 13.4 ਫੀਸਦੀ ਬਜ਼ਾਰ ਹਿੱਸੇਦਾਰੀ ਹੈ। ਕੰਪਨੀ ਦੇ ਦੇਸ਼ ਭਰ ‘ਚ 580 ਸਥਾਨਾਂ ‘ਤੇ 1.17 ਕਰੋੜ ਉਪਭੋਗਤਾ ਹਨ। ਪਰ ਉਹ ਹੁਣ ਤੱਕ ਸਿਰਫ 250,000 ਬ੍ਰਾਂਡਬੈਂਡ ਗਾਹਕਾਂ ਨੂੰ ਜੋੜਣ ‘ਚ ਕਾਮਯਾਬ ਹੋ ਸਕੀ ਹੈ। ਇਹ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ ਜੀਓ ਕੰਟੈਂਟ ਅਤੇ ਬ੍ਰਾਡਕਾਸਟਿੰਗ, ਓਵਰ ਦਾ ਟਾਪ ਪਲੇਟਫਾਰਮ ਵਿਚ ਵੀ ਆਪਣਾ ਵਿਸਥਾਰ ਕਰ ਰਹੀ ਹੈ। ਜੀਓ ਦੀ ਵਾਏਕਾਮ 18 ‘ਚ ਵੱਡੀ ਹਿੱਸੇਦਾਰੀ ਹੈ।
Related Posts
ਟੈਲੀਵਿਜ਼ਨ ਅਤੇ ਐਫ ਐਮ ਰੇਡੀਓ ਤੇ ਸ਼ਰਾਬ ਵਾਲੇ ਗਾਣੇ ਚਲਾਉਣੇ ਬੰਦ ਹੋਣ : ਪੰਡਤ ਰਾਓ ਧਨੇਰਵਰ
ਐਸ ਏ ਐਸ ਨਗਰ : ਸ਼ਰਾਬ, ਹਥਿਆਰਾਂ ਬਾਰੇ ਗਾਣਿਆਂ ਦੇ ਖ਼ਿਲਾਫ਼ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਵਾਲੇ ਪੰਡਿਤ ਰਾਓ…
ਅਲਜੀਰੀਆ ‘ਚ ਮਨੁੱਖੀ ਤਸਕਰਾਂ ਦੀ ਕੈਦ ‘ਚੋਂ ਛੁਡਾਏ ਗਏ 93 ਬੱਚੇ
ਅਲਜੀਅਰਸ (ਵਾਰਤਾ)— ਅਲਜੀਰੀਆ ਵਿਚ ਅਧਿਕਾਰੀਆਂ ਨੇ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚੇ ਮੁਕਤ ਕਰਵਾਏ ਹਨ।…
ਸਰਕਾਰ ਦੀਆਂ ਨੀਤੀਆਂ ਵਿਰੁੱਧ ਸੈਕਟਰ 55 ਅਤੇ 59 ਦੇ ਡਾਕਖਾਨੇ ਦੇ ਬਾਹਰ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ
ਐਸ਼ਏ ਨਗਰ : ਫ਼ੈਡਰੇਸ਼ਨ ਆਫ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ (ਐਫ.ਐਨ.ਪੀ.ਓ) ਵਲੋਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਪ੍ਰਧਾਨ ਐਸੋਸੀਏਸ਼ਨ ਪੋਸਟਲ ਇੰਪਲਾਇਜ਼ ਪੰਜਾਬ ਸਰਕਲ…