ਹੁਣ ਗ੍ਰਾਹਕ ਉਠਾ ਸਕਦੇ ਹਨ ਜੀਓ ਕੇਬਲ ਦਾ ਲਾਭ

ਨਵੀਂ ਦਿੱਲੀ — ਡੇਨ ਨੈੱਟਵਰਕ ਅਤੇ ਹੈਥਵੇ ਕੇਬਲ ਐਂਡ ਡਾਟਾ ਕਾਮ ਲਿਮਟਿਡ ‘ਚ 25 ਫੀਸਦੀ ਹਿੱਸੇਦਾਰੀ ਦੀ ਪ੍ਰਸਤਾਵਿਤ ਐਕਵਾਇਰਿੰਗ ਤੋਂ ਬਾਅਦ ਰਿਲਾਇੰਸ ਜੀਓ 2 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ ਕੇਬਲ ਐਂਡ ਫਾਈਬਰ ਟੂ ਦ ਹੋਮ (FTTH) ਬ੍ਰਾਂਡ ਬੈਂਡ ਦੇ ਖੇਤਰ ਵਿਚ ਜੀਓ ਵੀ ਭਾਰਤੀ ਏਅਰਟੈੱਲ ਅਤੇ ਸਿਟੀ ਕੇਬਲ ਵਿਚ ਮਹੱਤਵਪੂਰਨ ਵਾਧਾ ਮਿਲੇਗਾ। ਇਸ ਦੇ ਨਾਲ ਹੀ ਜਿਓ ਸੁਭਾਸ਼ ਚੰਦਰ ਦੀ ਸਿਟੀ ਕੇਬਲ ਨਾਲ ਵੀ ਸਿੱਧੀ ਲੜਾਈ ਦਾ ਨਵਾਂ ਮੋਰਚਾ ਖੋਲ੍ਹ ਰਹੀ ਹੈ। ਡੇਨ ਨੈੱਟਵਰਕਸ ਅਤੇ ਹੈਥਵੇ ਕੇਬਲ ਐਂਡ ਡਾਟਾਕਾਮ ਲਿਮਟਿਡ ਦੇ ਨਾਲ ਜੀਓ ਦੀ 8.7 ਕਰੋੜ ਉਪਭੋਗਤਾਵਾਂ ਵਾਲੇ ਬਜ਼ਾਰ ‘ਚ 23 ਫੀਸਦੀ ਤੋਂ ਵਧ ਹਿੱਸੇਦਾਰੀ ਹੋ ਜਾਵੇਗੀ। ਦੂਜੇ ਵੱਡੇ ਕੇਬਲ ਆਪਰੇਟਰ ਸਿਟੀ ਕੇਬਲ ਕੋਲ 13.4 ਫੀਸਦੀ ਬਜ਼ਾਰ ਹਿੱਸੇਦਾਰੀ ਹੈ। ਕੰਪਨੀ ਦੇ ਦੇਸ਼ ਭਰ ‘ਚ 580 ਸਥਾਨਾਂ ‘ਤੇ 1.17 ਕਰੋੜ ਉਪਭੋਗਤਾ ਹਨ। ਪਰ ਉਹ ਹੁਣ ਤੱਕ ਸਿਰਫ 250,000 ਬ੍ਰਾਂਡਬੈਂਡ ਗਾਹਕਾਂ ਨੂੰ ਜੋੜਣ ‘ਚ ਕਾਮਯਾਬ ਹੋ ਸਕੀ ਹੈ। ਇਹ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ ਜੀਓ ਕੰਟੈਂਟ ਅਤੇ ਬ੍ਰਾਡਕਾਸਟਿੰਗ, ਓਵਰ ਦਾ ਟਾਪ ਪਲੇਟਫਾਰਮ ਵਿਚ ਵੀ ਆਪਣਾ ਵਿਸਥਾਰ ਕਰ ਰਹੀ ਹੈ। ਜੀਓ ਦੀ ਵਾਏਕਾਮ 18 ‘ਚ ਵੱਡੀ ਹਿੱਸੇਦਾਰੀ ਹੈ।

Leave a Reply

Your email address will not be published. Required fields are marked *