ਹਿੰਦੀ-ਪੰਜਾਬੀ ਸਮੇਤ Snapchat ਨੂੰ ਮਿਲੇਗੀ ਇਨ੍ਹਾਂ ਭਾਰਤੀ ਭਾਸ਼ਾਵਾਂ ਦੀ ਸਪੋਰਟ

0
122

ਨਵੀ ਦਿਲੀ– ਫੋਟੋ ਮੈਸੇਜਿੰਗ ਐਪ ਸਨੈਪਚੈਟ ਨੇ ਆਪਣੀ ਮੌਜੂਦਗੀ ਨੂੰ ਵਧਾਉਣ ਲਈ 8 ਨਵੀਆਂ ਭਾਸ਼ਾਵਾਂ ਦੀ ਬੀਟਾ ਟੈਸਟਿੰਗ ਨੂੰ ਸ਼ੁਰੂ ਕੀਤਾ ਹੈ। ਰਿਪੋਰਟ ਮੁਤਾਬਕ, ਇਨ੍ਹਾਂ 8 ਭਾਸ਼ਾਵਾਂ ’ਚ 5 ਭਾਸ਼ਾਵਾਂ ਭਾਰਤੀ ਹਨ। ਸੂਤਰਾਂ ਮੁਤਾਬਕ ਜਿਨ੍ਹਾਂ ਭਾਸ਼ਾਵਾਂ ’ਚ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ ਕਿ ਉਨ੍ਹਾਂ ’ਚ ਹਿੰਦੀ, ਮਰਾਠੀ, ਗੁਜਰਾਤੀ, ਪੰਜਾਬੀ ਉਰਦੂ, ਮਾਲਿਆ, ਵਿਅਤਨਾਮੇ ਅਤੇ ਫਿਲੀਪੇਨੋ ਵਰਗੀਆਂ ਭਾਸ਼ਾਵਾਂ ਹਨ। ਸਨੈਪਚੈਟ ਪਹਿਲੀ ਵਾਰ ਬੀਟਾ ਫੇਜ਼ ’ਚ 8 ਭਾਸ਼ਾਵਾਂ ’ਤੇ ਟੈਸਟਿੰਗ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਅਧਿਕਾਰਤ ਤੌਰ ’ਤੇ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਭਾਰਤੀ ਜਨਸੰਖਿਆ ਦੇ ਲਿਹਾਜ ਨਾਲ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਅਜਿਹੇ ’ਚ ਸਨੈਪਚੈਟ ਭਾਰਤੀ ਭਾਸ਼ਾਵਾਂ ਰਾਹੀਂ ਆਪਣੀ ਮੌਜੂਦਗੀ ਨੂੰ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ 2017 ’ਚ ਗੂਗਲ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਭਾਰਤ ’ਚ 2021 ਤਕ 53.6 ਕਰੋੜ ਇੰਟਰਨੈੱਟ ਯੂਜ਼ਰਜ਼ ਇੰਗਲਿਸ਼ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ’ਚ ਆਨਲਾਈਨ ਕੰਟੈਂਟ ਨੂੰ ਸਰਚ ਕਰ ਰਹੇ ਹੋਣਗੇ।
ਭਾਰਤ ’ਚ ਸਮਾਰਟਫੋਨ ਬਾਜ਼ਾਰ ’ਚ ਵੀ ਕਾਫੀ ਤੇਜ਼ੀ ਨਾਲ ਗ੍ਰੋਥ ਕਰ ਰਿਹਾ ਹੈ। ਇਸ ਸਮੇਂ ਜਿਥੇ ਅਮਰੀਕਾ ਸਮੇਤ ਪੂਰੇ ਯੂਰਪੀ ਬਾਜ਼ਾਰ ’ਚ ਸਮਾਰਟਫੋਨ ਬਾਜ਼ਾਰ ਸੇਚੁਰੇਸ਼ਨ ਪੀਰੀਅਡ ’ਚ ਹੈ, ਉਥੇ ਹੀ ਭਾਰਤ ਦਾ ਸਮਾਰਟਫੋਨ ਬਾਜ਼ਾਰ ਅਜੇ ਵੀ ਗ੍ਰੋਥ ਕਰ ਰਿਹਾ ਹੈ। ਇੰਸਟਾਗ੍ਰਾਮ ਅਤੇ ਲਿੰਕਡਿਨ ਲਈ ਯੂਜ਼ਰਜ਼ ਦੇ ਲਿਹਾਜ ਨਾਲ ਦੂਜਾ ਵੱਡਾ ਬਾਜ਼ਾਰ ਹੈ। ਇਸ ਲਈ ਸਨੈਪਚੈਟ ਵੀ ਭਾਰਤ ’ਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।