ਜੀਰਕਪੁਰ : ਜ਼ੀਰਕਪੁਰ-ਪਟਿਆਲਾ ਸੜਕ ਤੇ ਸਥਿਤ ਪਿੰਡ ਨਾਭਾ ਸਾਹਿਬ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇਕ ਕਾਰ ਅਤੇ ਟਰੱਕ ਟਰਾਲੇ ਵਿਚਕਾਰ ਹੋਈ ਟੱਕਰ ਦੌਰਾਨ ਕਾਰ ਚਾਲਕ ਅੋਰਤ ਵਾਲ ਵਾਲ ਬੱਚ ਗਈ ਜਦਕਿ ਉਸ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਹਾਸਲ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਰਿਚਾ ਪਤਨੀ ਮਨਮੋਹਨ ਵਰਮਾ ਵਾਸੀ ਸੈਕਟਰ 11 ਪੰਚਕੂਲਾ ਆਪਣੀ ਹੌਂਡਾ ਸਿਟੀ ਕਾਰ ਰਾਹੀ ਜ਼ੀਰਕਪਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਇਸ ਦੌਰਾਨ ਜਦ ਉਹ ਪਿੰਡ ਨਾਭਾ ਸਾਹਿਬ ਸਾਹਮਣੇ ਪਟਰੋਲ ਪੰਪ ਨੇੜੇ ਪੁੱਜੀ ਤਾਂ ਉਸ ਦੀ ਕਾਰ ਜ਼ੀਰਕਪੁਰ ਵੱਲ ਮੁੜ ਰਹੇ ਟਰਾਲੇ ਨਾਲ ਟਕਰਾ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
‘ਸ਼ੇਰੇ ਪੰਜਾਬ’ ਦੀ ਬਰਸੀ ਮਨਾ ਕੇ ਪਕਿ ਤੋਂ ਵਤਨ ਵਾਪਸ ਪਰਤਿਆ ਜਥਾ
ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਗਿਆ ਐੱਸ.ਜੀ.ਪੀ.ਸੀ. ਵਲੋਂ ਜਥਾ ਅੱਜ ਭਾਰਤ ਵਾਪਸ ਪੁੱਜ ਆਇਆ ਹੈ। ਇਸ…
ਵਿਆਹੁਤਾ ਔਰਤ ਦੋ ਬੱਚੇ ਛੱਡ ਪ੍ਰੇਮੀ ਨਾਲ ਫਰਾਰ
ਜੀਰਕਪੁਰ : ਜ਼ੀਰਕਪੁਰ ਦੇ ਨੇੜਲੇ ਪਿੰਡ ਦਿਆਲਪੁਰਾ ਤੋਂ ਇੱਕ ਦੋ ਬੱਚਿਆਂ ਦੀ ਮਾਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ…
ਆਪਣਿਆਂ ਦੀ ਭਾਲ ”ਚ ਪਥਰਾਈਆਂ ਅੱਖਾਂ, 259 ਜਾਨਾਂ ਅਜੇ ਵੀ ਲਾਪਤਾ
ਮੈਕਸੀਕੋ ਸਿਟੀ— ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਮਿਨਾਸ ਗੇਰਾਇਸ ਸੂਬੇ ‘ਚ ਖਾਨ ਦਾ ਪੁਲ ਢਹਿ ਜਾਣ ਕਾਰਨ ਹੁਣ ਤਕ 99 ਲੋਕਾਂ ਦੇ…