ਸੋਹਰਾਬੂਦੀਨ ਮਾਮਲੇ ਚ ਕੋਈ ਵੀ ਕਾਫਰ ਨੀ ਨਿਕਲਿਆ ਸਾਰੇ ‘ਮੋਮਨ ‘ ਬਰੀ

ਮੁੰਬਈ, 22 ਦਸੰਬਰ (ਏਜੰਸੀ)-ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਸੋਹਰਾਬੂਦੀਨ ਸ਼ੇਖ, ਉਸ ਦੀ ਪਤਨੀ ਕੌਸਰ ਬੀ ਅਤੇ ਸਾਥੀ ਤੁਲਸੀਰਾਮ ਪ੍ਰਜਾਪਤੀ ਫ਼ਰਜ਼ੀ ਮੁਕਾਬਲਾ ਮਾਮਲੇ ‘ਚ ਸਾਰੇ 22 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ | ਅਦਾਲਤ ਦਾ ਕਹਿਣਾ ਹੈ ਕਿ ਸਬੂਤਾਂ ਦੀ ਘਾਟ ਕਾਰਨ ਦੋਸ਼ੀਆਂ ਨੂੰ ਮਾਮਲੇ ਤੋਂ ਰਿਹਾਅ ਕੀਤਾ ਜਾਂਦਾ ਹੈ | ਅਦਾਲਤ ਨੇ ਗਵਾਹਾਂ ਦੇ ਬਿਆਨਾਂ ਤੋਂ ਮੁਕਰਨ ‘ਤੇ ਇਹ ਵੀ ਕਿਹਾ ਕਿ ਜੇਕਰ ਕੋਈ ਬਿਆਨ ਨਾ ਦੇਵੇ ਤਾਂ ਇਸ ‘ਚ ਪੁਲਿਸ ਦੀ ਗਲਤੀ ਨਹੀਂ ਹੈ | ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ‘ਚ ਵਿਸ਼ੇਸ਼ ਸੀ.ਬੀ.ਆਈ. ਜੱਜ ਐਸ. ਜੇ. ਸ਼ਰਮਾ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਸਾਰੇ ਗਵਾਹ ਤੇ ਸਬੂਤ ਸਾਜਿਸ਼ ਤੇ ਹੱਤਿਆ ਨੂੰ ਸਾਬਤ ਕਰਨ ਲਈ ਕਾਫ਼ੀ ਨਹੀਂ ਸੀ | ਸੀ.ਬੀ.ਆਈ. ਅਦਾਲਤ ਅਨੁਸਾਰ ਤੁਲਸੀਰਾਮ ਪ੍ਰਜਾਪਤੀ ਨੂੰ ਸਾਜਿਸ਼ ਤਹਿਤ ਮਾਰਿਆ ਗਿਆ ਇਹ ਦੋਸ਼ ਵੀ ਸਹੀ ਨਹੀਂ ਹੈ | ਸੀ.ਬੀ.ਆਈ. ਅਦਾਲਤ ਦੇ ਜੱਜ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਤੇ ਇਸਤਗਾਸਾ ਪੱਖ ਨੇ ਕਾਫ਼ੀ ਕੋਸ਼ਿਸ਼ ਕੀਤੀ ਅਤੇ 210 ਗਵਾਹਾਂ ਨੂੰ ਸਾਹਮਣੇ ਲਿਆਂਦਾ ਗਿਆ ਪਰ ਉਨ੍ਹਾਂ ਤੋਂ ਕੋਈ ਸਬੂਤ ਨਹੀਂ ਮਿਲ ਸਕਿਆ ਤੇ 92 ਗਵਾਹ ਆਪਣੇ ਬਿਆਨ ਤੋਂ ਮੁੱਕਰ ਗਏ | ਇਸ ‘ਚ ਇਸਤਗਾਸਾ ਦੀ ਕੋਈ ਗਲਤੀ ਨਹੀਂ ਜੇਕਰ ਗਵਾਹ ਨਹੀਂ ਬੋਲਦੇ | ਜ਼ਿਕਰਯੋਗ ਹੈ ਕਿ ਗੁਜਰਾਤ ਏ.ਟੀ.ਐਸ. ਤੇ ਰਾਜਸਥਾਨ ਐਸ.ਟੀ.ਐਫ. ਨੇ 26 ਨਵੰਬਰ, 2005 ਨੂੰ ਅਹਿਮਦਾਬਾਦ ਦੇ ਨੇੜੇ ਇਕ ਮੁਕਾਬਲੇ ‘ਚ ਮੱਧ ਪ੍ਰਦੇਸ਼ ਦੇ ਅਪਰਾਧੀ ਸੋਹਰਾਬੂਦੀਨ ਸ਼ੇਖ ਨੂੰ ਮਾਰ ਦਿੱਤਾ ਸੀ | ਇਸ ਤੋਂ ਇਕ ਸਾਲ ਬਾਅਦ 28 ਦਸੰਬਰ, 2006 ਨੂੰ ਸੋਹਰਾਬੂਦੀਨ ਦੇ ਸਹਿਯੋਗੀ ਤੁਲਸੀਰਾਮ ਪ੍ਰਜਾਪਤੀ ਨੂੰ ਵੀ ਇਕ ਮੁਕਾਬਲੇ ‘ਚ ਮਾਰ ਦਿੱਤਾ ਗਿਆ | ਸਾਲ 2010 ਤੋਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਸੀ | ਮੁਲਜ਼ਮਾਂ ‘ਚ ਜ਼ਿਆਦਾਤਰ ਗੁਜਰਾਤ ਤੇ ਰਾਜਸਥਾਨ ਪੁਲਿਸ ਦੇ ਮੁਲਾਜ਼ਮ ਸਨ, ਜੋ ਕਿ ਇਸ ਲੰਬੇ ਚੱਲੇ ਕੇਸ ਦੀ ਸੁਣਵਾਈ ਦੌਰਾਨ ਜ਼ਮਾਨਤ ‘ਤੇ ਰਿਹਾਅ ਚੱਲ ਰਹੇ ਸਨ | 13 ਸਾਲ ਲੰਬੇ ਇਸ ਮਾਮਲੇ ‘ਚ ਕਈ ਮੋੜ ਆਏ | ਇਕ ਸਮੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਜੁਲਾਈ 2010 ‘ਚ ਗਿ੍ਫ਼ਤਾਰ ਕੀਤਾ ਗਿਆ ਪਰ ਉਨ੍ਹਾਂ ਨੂੰ ਦਸੰਬਰ, 2014 ‘ਚ ਬਰੀ ਕਰ ਦਿੱਤਾ ਗਿਆ | ਸੀ.ਬੀ.ਆਈ. ਅਨੁਸਾਰ ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲਾ ਗੈਂਗਸਟਰ ਸ਼ੇਖ, ਉਸ ਦੀ ਪਤਨੀ ਕੌਸਰ ਬੀ ਅਤੇ ਤੁਲਸੀਰਾਮ ਨੂੰ ਗੁਜਰਾਤ ਪੁਲਿਸ ਨੇ ਇਕ ਬੱਸ ‘ਚੋਂ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ 22-23 ਨਵੰਬਰ, 2005 ਦੀ ਰਾਤ ਹੈਦਰਾਬਾਦ ਤੋਂ ਮਹਾਰਾਸ਼ਟਰ ਦੇ ਸਾਂਗਲੀ ਜਾ ਰਹੇ ਸਨ | ਸੀ.ਬੀ.ਆਈ. ਅਨੁਸਾਰ ਸ਼ੇਖ ਦੀ 26 ਨਵੰਬਰ, 2005 ਨੂੰ ਅਹਿਮਦਾਬਾਦ ਕੋਲ ਫ਼ਰਜ਼ੀ ਮੁਕਾਬਲੇ ‘ਚ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਉਸ ਦੀ ਪਤਨੀ ਨੂੰ ਤਿੰਨ ਦਿਨ ਬਾਅਦ ਮਾਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਇਸ ਮਾਮਲੇ ‘ਚ 38 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ‘ਚ ਅਮਿਤ ਸ਼ਾਹ ਜੋ ਉਸ ਸਮੇਂ ਗੁਜਰਾਤ ਦੇ ਗ੍ਰਹਿ ਮੰਤਰੀ ਸਨ, ਗੁਲਾਬਚੰਦ ਕਟਾਰੀਆ ਜੋ ਰਾਜਸਥਾਨ ਦੇ ਗ੍ਰਹਿ ਮੰਤਰੀ ਸਨ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਡੀ.ਜੀ. ਵਨਜ਼ਾਰਾ ਤੇ ਪੀ.ਸੀ. ਪਾਂਡੇ ਸ਼ਾਮਿਲ ਸਨ | ਇਨ੍ਹਾਂ ‘ਚੋਂ ਸ਼ਾਹ, ਕਟਾਰੀਆ, ਵਨਜ਼ਾਰਾ ਅਤੇ ਪਾਂਡੇ ਸਮੇਤ 16 ਵਿਅਕਤੀਆਂ ਨੂੰ ਸੀ.ਬੀ.ਆਈ. ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਪਹਿਲਾਂ ਹੀ ਬਰੀ ਕਰ ਦਿੱਤਾ ਸੀ | ਮਾਮਲੇ ‘ਚ ਫ਼ੈਸਲਾ ਸੁਣਾਏ ਜਾਣ ਸਮੇਂ ਸ਼ੇਖ ਦਾ ਭਰਾ ਰੁਬਾਬੂਦੀਨ ਅਦਾਲਤ ‘ਚ ਮੌਜੂਦ ਸੀ, ਜਿਸ ਨੇ ਫ਼ੈਸਲੇ ‘ਤੇ ਹੈਰਾਨਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਇਸ ਿਖ਼ਲਾਫ਼ ਸੁਪਰੀਮ ਕੋਰਟ ਜਾਵੇਗਾ |

Leave a Reply

Your email address will not be published. Required fields are marked *