ਮੁੰਬਈ: ਭਾਰਤੀ ਫ਼ਿਲਮ ਜਗਤ ਦੇ ਸਿਤਾਰੇ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।ਲੌਕਡਾਊਨ ਦੌਰਾਨ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਤੋਂ ਲੈ ਕਿ ਰਾਸ਼ਨ ਤੱਕ ਮੁਹੱਈਆ ਕਰਵਾਉਣ ਵਾਲੇ ਸੋਨੂੰ ਸੂਦ ਭਾਰਤ ਵਾਸੀਆਂ ਦੇ ਦਿਲ ਦੀ ਧੜਕਣ ਬਣ ਗਏ ਹਨ।ਹੁਣ ਸੋਨੂੰ ਸੂਦ ਨੇ ਆਂਧਰਾ ਪ੍ਰਦੇਸ਼ ਦੇ ਇਸ ਪਰਿਵਾਰ ਨੂੰ ਟਰੈਕਟਰ ਭੇਜ ਕੇ ਮਦਦ ਕੀਤੀ ਹੈ।
ਦਰਅਸਲ, ਆਂਧਰਾ ਪ੍ਰਦੇਸ਼ ਦੇ ਇੱਕ ਪਰਿਵਾਰ ਦਾ ਵੀਡੀਓ ਟਵਿੱਟਰ ਤੇ ਕਾਫੀ ਵਾਇਰਲ ਹੋ ਰਿਹਾ ਸੀ।ਜਿਸ ਵਿੱਚ ਪਰਿਵਾਰਕ ਮੈਂਬਰ ਪੰਜਾਲੀ ਚੁੱਕ ਆਪ ਹੀ ਹੱਥੀਂ ਖੇਤੀ ਕਰ ਰਹੇ ਹਨ।ਇਸ ਵੀਡੀਓ ਨੂੰ ਵੇਖ ਸੋਨੂੰਸੂਦ ਨੇ ਲਿਖਿਆ, ਇਸ ਪਰਿਵਾਰ ਨੂੰ ਬਲਦਾਂ ਦੀ ਜੋੜੀ ਨਹੀਂ ਟਰੈਕਟ ਦੀ ਲੋੜ ਹੈ ਜੋ ਅੱਜ ਸ਼ਾਮ ਤੱਕ ਇਨ੍ਹਾਂ ਦੇ ਘਰ ਪਹੁੰਚ ਜਾਵੇਗਾ।