Harley-Davidson ਨੇ ਭਾਰਤ ‘ਚੋਂ ਜਾਣ ਲਈ ਕਮਰ ਕੱਸੀ

ਨਵੀਂ ਦਿੱਲੀ: ਅਮਰੀਕਾ ਦੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹਾਰਲੇ-ਡੇਵਿਡਸਨ ਜਲਦ ਹੀ ਭਾਰਤ ‘ਚ ਆਪਣਾ ਸੰਚਾਲਨ ਬੰਦ ਕਰੇਗੀ। ਇੱਕ ਰਿਪੋਰਟ ਮੁਤਾਬਕ ਭਾਰਤ ‘ਚ ਹਾਰਲੇ ਦੀ ਘੱਟ ਵਿਕਰੀ ਕਾਰਨ ਕੰਪਨੀ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ।

ਕੰਪਨੀ ਨੇ ਦਹਾਕਾ ਪਹਿਲਾਂ ਭਾਰਤੀ ਬਜ਼ਾਰ ‘ਚ ਐਂਟਰੀ ਕੀਤੀ ਸੀ ਪਰ ਹੁਣ ਤਕ ਪਹਿਲਾਂ ਤੋਂ ਮੌਜੂਦ ਮੋਟਰਸਾਈਕਲਾਂ ਦੇ ਮੁਕਾਬਲੇ ਆਪਣੀ ਪਛਾਣ ਬਣਾਉਣ ਤੇ ਉਨ੍ਹਾਂ ਦੀ ਥਾਂ ਲੈਣ ‘ਚ ਹਾਰਲੇ ਸਫ਼ਲ ਨਹੀਂ ਹੋ ਸਕਿਆ।

Also Read : ਮਹਿੰਗਾ ਹੋਇਆ ਹਵਾਈ ਸਫ਼ਰ, ਜਾਣੋ ਕੀ ਕੁਝ ਵਧਾਇਆ ਗਿਆ

ਇਸ ਉਦਯੋਗ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਭਾਰਤ ‘ਚ ਹਾਰਲੇ-ਡੇਵਿਡਸਨ ਦੇ 2500 ਤੋਂ ਘੱਟ ਯੂਨਿਟ ਵਿਕੇ ਸਨ। ਅਪ੍ਰੈਲ-ਜੂਨ 2020 ਦੀ ਤਿਮਾਹੀ ‘ਚ ਕਰੀਬ 100 ਮੋਟਰਸਾਈਕਲ ਵਿਕੇ ਸਨ ਜਿਸ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਮਾੜੇ ਪ੍ਰਦਰਸ਼ਨ ਵਾਲੇ ਬਾਜ਼ਾਰ ਵਜੋਂ ਜਾਣਿਆ ਗਿਆ।

Also Read :  ਭਾਰਤ ’ਚ ਆਈ ਸਭ ਤੋਂ ਸਸਤੀ ਇਲੈਕਟ੍ਰਿਕ ਬਾਈਕ

ਕੰਪਨੀ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਬਾਜ਼ਾਰਾਂ ‘ਚੋਂ ਜਾਣ ਬਾਰੇ ਸੋਚ ਰਹੀ ਹੈ ਜਿੱਥੇ ਮੁਨਾਫਾ ਆਉਣ ਵਾਲੇ ਸਮੇਂ ‘ਚ ਹੋਰ ਨਿਵੇਸ਼ ਬਾਰੇ ਇਜਾਜ਼ਤ ਨਹੀਂ ਦਿੰਦਾ। ਕੰਪਨੀ ਉੱਤਰੀ ਅਮਰੀਕਾ ਤੇ ਯੂਰਪ ਸਮੇਤ ਉਨ੍ਹਾਂ ਥਾਵਾਂ ‘ਤੇ ਧਿਆਨ ਕੇਂਦਰਤ ਕਰੇਗੀ ਜਿੱਥੇ ਮੁਨਾਫਾ ਵੱਧ ਹੋਣ ਦੇ ਮੌਕੇ ਹਨ।

Leave a Reply

Your email address will not be published. Required fields are marked *