ਨਵੀਂ ਦਿੱਲੀ : ਕੋਰੋਨਾ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਅੱਜ ਕੁਝ ਦੁਕਾਨਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਲੋਕਾਂ ਵਿੱਚ ਇਸ ਗੱਲ ਦਾ ਭੁਲੇਖਾ ਬਣਿਆ ਹੋਇਆ ਕਿ ਸ਼ਾਇਦ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਲੂਨ, ਪਾਰਲਰ, ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ ਅਜੇ ਬੰਦ ਰਹਿਣਗੇ। ਸਰਕਾਰ ਨੇ ਆਪਣੇ ਹੁਕਮਾਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਸੇਵਾ ਮੁਹੱਈਆ ਕਰਾਉਂਦੀ ਹਨ। ਅਸੀਂ ਪ੍ਰਵਾਨਗੀ ਉਨ੍ਹਾਂ ਦੁਕਾਨਾਂ ਨੂੰ ਦਿੱਤੀ ਹੈ ਜਿਹੜੀਆਂ ਸਾਮਾਨ ਵੇਚਦੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ-ਨਾਲ ਇਹ ਵੀ ਸਾਫ ਕੀਤਾ ਕਿ ਅਜੇ ਸ਼ਰਾਬ ਦੇ ਠੇਕੇ ਵੀ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।
Related Posts
ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ
ਨਵੀਂ ਦਿੱਲੀ : ਕਰੋਨਾਵਾਇਰਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ…
ਬੁੱਢਿਆਂ ਲਈ ਨੌਕਰੀ ਜਵਾਨਾਂ ਲਈ ‘ਛੁਣਛਣਾ’
ਨਵੀ ਦਿੱਲੀ : ਉਤਰ ਰੇਲਵੇ ਨੇ ਅਪਣੇ ਸੇਵਾ ਮੁਕਤ ਹੋ ਚੁੱਕੇ ਬੁੱਢੇ ਮੁਲਾਜਮਾਂ ਨੂੰ ‘ਕੇਕ’ ਖੁਆ ਕੇ ਜਵਾਨ ਬਣਾਉਣ ਦਾ…
ਪਾਣੀ ਪੀਣ ਵਿਚ ਕੰਜੂਸੀ ਨਾ ਕਰੋ
ਕੰਜੂਸੀ ਨਾ ਕਰੋ ਹਵਾ ਤੋਂ ਬਾਅਦ ਮਨੁੱਖ ਦੇ ਜੀਵਨ ਵਿਚ ਪਾਣੀ ਦਾ ਮਹੱਤਵਪੂਰਨ ਸਥਾਨ ਹੈ। ਤੰਦਰੁਸਤ ਵਿਅਕਤੀ ਦੇ ਸਰੀਰ ਵਿਚ…