spot_img
HomeUncategorizedਸੂਬੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਫਿਰਾਕ ਵਿੱਚ ਕੈਪਟਨ ਅਮਰਿੰਦਰ ਦੀ...

ਸੂਬੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਫਿਰਾਕ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ –ਸੁਖਬੀਰ ਬਾਦਲ

ਹਲਕੇ ਵਿੱਚ ਆਲੀ ਬਾਬਾ ਚਾਲੀ ਚੋਰ ਦਾ ਬੋਲਬਾਲਾ-ਐਨ ਕੇ ਸ਼ਰਮਾ
ਜ਼ੀਰਕਪੁਰ : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੀ ਸੂਬਾ ਵਿਕਾਸ ਦੀਆਂ ਲੀਹਾਂ ਤੇ ਚਲਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਫਿਰਾਕ ਵਿੱਚ ਹੈ ਜਿਸ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀ ਹੋਣ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਨੂੰ ਹਰ ਖੇਤਰ ਵਿੱਚ ਘੇਰਿਆ ਜਾਵੇਗਾ। ਇਨ•ਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਜੀਰਕਪੁਰ ਦੇ ਸ਼ਰਮਾ ਫਾਰਮ ਵਿਖੇ ਪਟਿਆਲਾ ਦੇ ਪਿੰਡ ਮਹਿਮਦਪੁਰ ਵਿੱਚ 7 ਅਕਤੂਬਰ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਲਈ ਤਿਆਰੀਆਂ ਲਈ ਰੱਖੀ ਵਰਕਰਾਂ ਦ ਿਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨ•ਾਂ ਕਿਹਾ ਕਿ ਕਾਂਗਸਰ ਪਾਰਟੀ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਪੰਥਕ ਪਾਰਟੀ ਨੂੰ ਖਤਮ ਕਰਨ ਦੀ ਫਿਰਾਕ ਵਿੱਚ ਇਹ ਵੀ ਭੁੱਲ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀ ਦੇਣ ਵਾਲੇ ਜੁਝਾਰੂ ਵਰਕਰਾਂ ਦੀ ਪ।ਾਰਟੀ ਹੈ ਜਿਸ ਨੂੰ ਖਤਮ ਕਰਨ ਦੇਸਿਰੌ ਸੁਪਨੇ ਹੀ ਲਏ ਜਾ ਸਕਦੇ ਹਨ। ਉਨ•ਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਗ੍ਰਹਿ ਸ਼ਹਿਰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਕਾਂਗਰਸ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗੀ। ਉਨ•ਾ ਤੋਂ ਪਹਿਲਾਂ ਅਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਇਸ ਸਮੇ ਹਲਕੇ ਵਿੱਚ ਆਲੀ ਬਾਬਾ ਚਾਲੀ ਚੋਰ ਦਾ ਰਾਜ ਚੱਲ ਰਿਹਾ ਹੈ ਜਿਨ•ਾਂ ਦਾ ਮਕਸਦ ਹਲਕੇ ਦੇ ਲੋਕਾਂ ਨੂੰ ਲੁੱਟ ਕੇ ਹੀ ਘਰ ਵੜਨਾ ਹੈ।ਜਿਸ ਸਦਕਾ ਲੋਕ ਅਪਣੇ ਘਰਾਂ ਵਿੱਚ ਹੀ ਅਸੁਰਖਿਅਤ ਮਹਿਸੂਸ ਕਰ ਰਹੇ ਹਨ। ਉਨ•ਾਂ ਕਿਹਾ ਕਿ ਬੀਤੀਆਂ ਬਲਾਕ ਸੰਮਤੀ ਚੋਣਾ ਦੌਰਾਨ ਕਾਂਗਰਸ ਪਾਰਟੀ ਵਲੋਂ ਜੰਮ ਕੇ ਧੱਕੇਸ਼ਾਹੀ ਕੀਤੀ ਗਈ ਹੈ ਜਿਸ ਦੇ ਨਤੀਜੇ ਵਲੋਂ ਹਲਕੇ ਵਿੱਚ ਦਰਜਣਾਂ ਥਾਵਾਂ ਤੇ ਜਿੱਤ ਪ੍ਰਾਪਤ ਕਰ ਰਹੇ ਅਕਾਲੀ ਵਰਕਰਾਂ ਨੂੰ ਐਨ ਮੌਕੇ ਉਨ•ਾਂ ਦੇ ਉਮੀਦਵਾਰਾਂ ਨੂੰ ਹਰਾ ਦਿੱਤਾ ਗਿਆਂ ਹੈ। ਉਨ•ਾਂ ਕਿਹਾ ਕਿ ਚੋਣਾ ਦੌਰਾਨ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਦੀ ਲਿਸਟ ਲਾਲ ਡਾਇਰੀ ਵਿੱਚ ਦਰਜ ਕੀਤੇ ਜਾ ਰਹੇ ਹਨ ਅਤੇ ਉਨ•ਾ ਦੀ ਸਰਕਾਰ ਆਉਣ ਤੇ ਸਭ ਤੋ ਅਜਿਹੇ ਅਫਸਰਾਂ ਨੂੰ ਪੁੱਠੇ ਟੰਗਿਆ ਜਾਵੇਗਾ। ਉਨ•ਾ ਦੀਪਇੰਦਰ ਸਿੰਘ ਢਿੱਲੋਂ ਦਾ ਨਾਮ ਲਿੱਤੇ ਬਿਨਾ ਕਿਹਾ ਕਿ ਪਹਿਲਾਂ ਤਾਂ ਉਹ ਅਕਾਲੀਦਲ ਵਿੱਚ ਸ਼ਾਮਿਲ ਹੋ ਗਏ ਸਨ ਪਰ ਹੁਣ ਉਸ ਨੂੰਪੰਜਾਬ ਤੋਂ ਬਾਹਰ ਦਦਾ ਰਾਸਤਾ ਵਿਖਾਇਆਂ ਜਾਵੇਗਾ। ਇਸ ਮੌਕੇ ਭਾਜਪਾ ਆਗੂ ਮੁਕੇਸ਼ ਗਾਂਧੀ­ ਯਾਦਵਿੰਦਰ ਸ਼ਰਮਾ­ ਭੁਪਿੰਦਰ ਸੈਣੀ­ ਜਗਤਾਰ ਸਿੰਘ ਸੋਢੀ­ਮਨਜੀਤ ਸਿੰਘ ਮਲਕਪੁਰ­ ਰਵਿੰਦਰ ਸਿੰਘ ਰਵੀ­ ਤੇਜੀ ਸਿੱਧੁ­ਕੌਂਸਲਰ ਨਛੱਤਰ ਸਿੰਘ­ ਜਗਤਾਰ ਸਿੰਘ ਟਿਵਾਣਾ ਸਮੇਤ ਵੱਡੀ ਗਣਤੀ ਵਿੱਚ ਅਕਾਲ਼ੀ ਵਰਕਰ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments