ਸਲਮਾਨ ਖਾਨ ਦੀ ਫਿਲਮ ‘ਕਿੱਕ 2’

0
600

ਸਾਲ 2014 ‘ਚ ਸਲਮਾਨ ਖਾਨ ਦੀ ਬਾਲੀਵੁੱਡ ਫਿਲਮ ‘ਕਿੱਕ’ ਹਿੱਟ ਫ਼ਿਲਮਾਂ ‘ਚੋ ਇੱਕ ਸੀ। ਫਿਲਮ ਨੇ ਬਾਕਸ ਆਫਿਸ ‘ਤੇ 400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਹੁਣ ਜੇਕਰ ‘ਕਿੱਕ 2’ ਦੀ ਗੱਲ ਕਰੀਏ ਤਾਂ ਅਦਾਕਾਰ ਸਲਮਾਨ ਖਾਨ ਦੀਆਂ ਆਉਣ ਵਾਲੀਆਂ ਉਨ੍ਹਾਂ ਫਿਲਮਾਂ ‘ਚੋਂ ਇੱਕ ਹੈ ਜਿਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ‘ਕਿੱਕ 2’ ਫਿਲਮ ਦੀ ਆਫੀਸ਼ੀਅਲ ਅਨਾਊਸਮੈਂਟ ਹੋਈ ਹੈ। ਕਿੱਕ 2 ਦਾ ਐਲਾਨ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਾਜਿਦ ਨਾਡੀਅਡਵਾਲਾ ਵੱਲੋਂ ਕੀਤਾ ਗਿਆ ਹੈ।

ਇਸ ਖਬਰ ਨੂੰ ਸੁਣਦਿਆਂ ਹੀ ਸਲਮਾਨ ਦੇ ਫੈਨਜ਼ ਦੇ ਚਿਹਰਿਆਂ ‘ਤੇ ਖੁਸ਼ੀ ਆ ਗਈ ਹੈ, ਕਿਉਂਕਿ ਸਲਮਾਨ ਇੱਕ ਵਾਰ ਫਿਰ ਤੋਂ ਦੇਵੀ ਲਾਲ ਸਿੰਘ ਉਰਫ ਡੇਵਿਲ ਦੇ ਰੂਪ ‘ਚ ਵੱਡੇ ਪਰਦੇ ‘ਤੇ ਐਂਟਰੀ ਕਰਨ ਜਾ ਰਹੇ ਹਨ। ਕਿੱਕ ਦੇ ਫਸਟ ਪਾਰਟ ਚ ਨਜ਼ਰ ਆ ਚੁੱਕੀ ਜੈਕਲੀਨ ਫਰਨਾਂਡਿਸ ਹੀ ਕਿੱਕ 2 ‘ਚ ਵੀ ਸਲਮਾਨ ਦੇ ਨਾਲ ਨਜ਼ਰ ਆਏਗੀ। ਫਿਲਮ ਦੀ ਅਨਾਊਸਮੈਂਟ ਕਰਕੇ ਸਾਜਿਦ ਨੇ ਜੈਕਲੀਨ ਫਰਨਾਂਡਿਸ ਨੂੰ ਸਰਪ੍ਰਾਈਜ਼ ਦਿਤਾ ਹੈ ਕਿਉਂਕਿ, ਮੰਗਲਵਾਰ 11 ਅਗਸਤ ਨੂੰ ਜੈਕਲੀਨ ਦਾ ਜਨਮ ਦਿਨ ਸੀ।

ਇਸ ਮੌਕੇ ਸਾਜਿਦ ਨਾਡੀਅਡਵਾਲਾ ਦੀ ਪਤਨੀ ਵਰਧਾ ਨਾਡੀਅਡਵਾਲਾ ਨੇ ਜੈਕਲੀਨ ਲਈ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ,’ਇਹ ਹੈ ਤੁਹਾਡੇ ਜਨਮਦਿਨ ਦਾ ਤੋਹਫ਼ਾ ਜੋ ਤੁਹਾਨੂੰ ਹਮੇਸ਼ਾ ਯਾਦ ਰਹੇਗਾ। ਇਸ ਪੋਸਟ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਜੈਕਲੀਨ ਨੇ ਵੀ ਲਿਖਿਆ, “ਹੁਣ ਇਸ ਫਿਲਮ ਦਾ ਹੋਰ ਇੰਤਜ਼ਾਰ ਨਹੀਂ ਹੋ ਰਿਹਾ।” ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਕਦੋ ਸ਼ੁਰੂ ਹੋਏਗੀ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।