ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ

0
122

ਨਵੀਂ ਦਿੱਲੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ ‘ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ-ਦਿੱਲੀ, ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਜੰਮੂ ਇਲਾਕਿਆਂ ‘ਚ ਹਵਾਈ ਮਾਰਗ ਰਾਹੀਂ ਹੀ ਜਾਣਗੇ। ਸਰਕਾਰ ਦੇ ਇਸ ਫ਼ੈਸਲੇ ਨਾਲ ਅਰਧ ਸੈਨਿਕ ਬਲਾਂ ਦੇ ਲਗਭਗ 7,80,000 ਕਰਮਚਾਰੀਆਂ, ਜਿਨ੍ਹਾਂ ‘ਚ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਏ. ਐੱਸ. ਆਈ. ਸ਼ਾਮਲ ਹਨ, ਨੂੰ ਤੁਰੰਤ ਫ਼ਾਇਦਾ ਮਿਲੇਗਾ। ਇਸ ‘ਚ ਡਿਊਟੀ ਦੌਰਾਨ ਅਤੇ ਛੁੱਟੀ ਦੌਰਾਨ ਭਾਵ ਕਿ ਜੰਮੂ-ਕਸ਼ਮੀਰ ਤੋਂ ਛੁੱਟੀ ਦੌਰਾਨ ਘਰ ਜਾਂਦੇ ਸਮੇਂ ਜਾਂ ਡਿਊਟੀ ‘ਤੇ ਵਾਪਸੀ ਸਮੇਂ ਉਨ੍ਹਾਂ ਨੂੰ ਫ਼ਾਇਦਾ ਮਿਲੇਗਾ। ਪਹਿਲਾਂ ਹੀ ਸਹੂਲਤਾਂ ਸੀਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਮਿਲਦੀ ਸੀ ਪਰ ਹੁਣ ਸਾਰੇ ਜਵਾਨਾਂ ‘ਤੇ ਇਹ ਨਿਯਮ ਲਾਗੂ ਹੋਵੇਗਾ।