ਸ਼ੱਕੀ ਹਾਲਤ ਵਿੱਚ ਵਿਅਕਤੀ ਦੀ ਲਾਸ਼ ਬਰਾਮਦ

ਪਤਨੀ ਵਲੋਂ ਦੋ ਵਿਅਕਤੀਆਂ ਤੇ ਪਤੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼

ਜੀਰਕਪੁਰ : ਢਕੋਲੀ ਦੀ ਪਾਈਨ ਹੋਮਜ਼ ਸੁਸਾਇਟੀ ਵਿੱਚ ਰਹਿੰਦੇ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਉਸ ਦੇ ਫਲੈਟ ਵਿੱਚ ਬੈੱਡਰੂਮ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਤਨੀ ਨੇ ਅਪਣੇ ਪਤੀ ਦੀ ਮੌਤ ਲਈ ਪਤੀ ਦੇ ਇੱਕ ਵਪਾਰਕ ਭਾਈਵਾਲ ਸਮੇਤ ਇੱਕ ਹੋਰ ਵਿਅਕਤੀ ਨੂੰ ਜਿੰਮੇਵਾਰ ਠਹਿਰਾਇਆ ਹੈ।ਜਿਨ ਵਿੱਚੋਂ ਇੱਕ ਅਪਣੇ ਆਪ ਨੂੰ ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਭਰਾ ਦੱਸਦਾ ਦਸਿਆ ਜਾ ਰਿਹਾ ਹੈ। ਫਿਲਹਾਲ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਹਾਸਲ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 216 ਪਾਈਨ ਹੋਮਜ਼ ਦੀ ਪਤਨੀ ਭਾਵਨਾ ਅਪਣੇ ਪੇਕੇ ਘਰ ਦਿੱਲੀ ਗਈ ਹੋਈ ਸੀ। ਅੱਜ ਉਸ ਦੀ ਪਤਨੀ ਨੇ ਪੁਲੀਸ ਨੂੰ ਫੋਨ ਰਾਹੀ ਸੂਚਿਤ ਕੀਤਾ ਕਿ ਉਸ ਵਲੋਂ ਵਾਰ ਵਾਰ ਫੋਨ ਤੇ ਸੰਪਰਕ ਕਰਨ ਤੇ ਵੀ ਉਸ ਦਾ ਪਤੀ ਫੋਨ ਨਹੀ ਚੁੱਕ ਰਿਹਾ ਜਿਸ ਤੇ ਪੁਲੀਸ ਨੇ ਉਨ•ਾਂ ਦੇ ਪੜੌਸੀਆਂ ਦੀ ਹਾਜਰੀ ਵਿੱਚ ਫਲੈਟ ਦਾ ਦਰਵਾਜਾ ਤੋੜਿਆ ਤਾਂ ਵਿਕਾਸ ਕੁਮਾਰ ਦੀ ਲਾਸ਼ ਉਸ ਦੇ ਫਲ਼ੈਟ ਦੇ ਬੈੱਡ ਰੂਮ ਵਿੱਚ ਪਈ ਸੀ। ਪੁਲੀਸ ਅਨੁਸਾਰ ਵਿਕਾਸ ਦੀ ਲਾਸ਼ ਤੇ ਅੱਖ ਦੇ ਉੱਪਰ ਚੋਟ ਲੱਗੀ ਹੋਈ ਸੀ ਜਿਸ ਵਿੱਚੋਂ ਖੂਨ ਰਿਸ ਰਿਹਾ ਸੀ। ਅਪਣੇ ਪਤੀ ਦੀ ਮੌਤ ਦੀ ਸੂਚਨਾ ਮਿਲਣ ਤੇ ਦਿੱਲੀ ਤੋਂ ਪੁੱਜੀ ਮ੍ਰਿਤਕ ਦੀ ਪਤਨੀ ਭਾਵਨਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦਸਿਆ ਕਿ ਉਸ ਦੇ ਪਤੀ ਨੇ ਜੁਝਾਰ ਸਿੰਘ ਬਾਜਵਾ ਨਾਮਕ ਵਿਅਕਤੀ ਜੋ ਕਿ ਅਪਣੇ ਆਪ ਨੂੰ ਕ੍ਰਿਕਟਰ ਯੁਵਰਾਜ ਸਿੰਘ ਦਾ ਭਰਾ ਦਸਦਾ ਹੈ­ ਨਾਲ ਭਾਈ ਵਾਲੀ ਵਿੱਚ ਵਪਾਰ ਆਰੰਭ ਕੀਤਾ ਸੀ ਜਿਸ ਲਈ ਵਿਕਾਸ ਨੇ ਬੈਂਕ ਤੋਂ 7 ਲੱਖ ਰੁਪਏ ਕਰਜਾ ਲੈ ਕੇ ਵਪਾਰ ਵਿੱਚ ਲਗਾਏ ਸਨ ਇਸ ਤੋਂ ਇਲਾਵਾ ਉਸ ਨੇ ਰਾਜ ਕੁਮਾਰ ਨਾਮਕ ਵਿਅਕਤੀ ਤੋਂ ਵੀ ਪੈਸੇ ਉਧਾਰ ਲਏ ਹੋਏ ਸਨ। ਉਸ ਨੇ ਦੋਸ਼ ਲਾਇਆਂ ਕਿ ਵਪਾਰ ਚੰਗਾ ਚੱਲ ਜਾਣ ਕਾਰਨ ਜੁਝਾਰ ਸਿੰਘ ਨੇ ਉਸ ਦੇ ਪਤੀ ਨੂੰ ਵਪਾਰ ਵਿੱਚੋਂ ਕੱਢਣ ਲਈ ਉਸ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਸੀ। ਇਸ ਤੋਂ ਇਲਾਵਾ ਰਾਜ ਕੁਮਾਰ ਨੇ ਵੀ ਉਸ ਦੇ ਪਤੀ ਵਲੋਂ ਦਿੱਤੇ ਚੈੱਕ ਤੇ 11 ਲੱਖ ਰੁਪਏ ਦੀ ਰਕਮ ਭਰ ਕੇ ਪ੍ਰੇਸ਼ਾਨ ਕਰਨਾ ਆਰੰਭ ਕਰ ਦਿੱਤੀ ਸੀ ਜਿਸ ਕਾਰਨ ਉਸ ਦਾ ਪਤੀ ਬੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।ਉਸ ਨੇ ਦੋਸ਼ ਲਾਇਆਂ ਕਿ ਉਸ ਨੇ ਪਤੀ ਨੇ ਜੁਝਾਰ ਸਿੰਘ ਬਾਜਵਾ ਅਤੇ ਰਾਜ ਕੁਮਾਰ ਤੋਂ ਤੰਗ ਆ ਕੇ ਹੀ ਖੁਦਕੁਸ਼ੀ ਕੀਤੀ ਹੈ। ਉਸ ਨੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਸੰਪਰਕ ਕਰਨ ਤੇ ਢਕੋਲੀ ਥਾਣਾ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬਸੀ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਉਨ•ਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਤੇ ਕਾਰਨਾ ਦਾ ਪਤਾ ਲੱਗੇਗਾ। ਮ੍ਰਿਤਕ ਦੀ ਪਤਨੀ ਵਲੋਂ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਲਗਾਏ ਗਏ ਦੋਸ਼ਾਂ ਬਾਰੇ ਉਨ•ਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *