ਡੋਮੀਨੋਜ਼ ਨੇ ਕੋਕਾ-ਕੋਲਾ ਨਾਲ ਤੋੜੀ ਯਾਰੀ ਪੈਪਸੀ ਬਣੀ ਪਿਆਰੀ

ਨਵੀਂ ਦਿੱਲੀ— ਡੋਮੀਨੋਜ਼ ਪਿਜ਼ਾ ਨਾਲ ਹੁਣ ਤੁਹਾਨੂੰ ਕੋਕਾ-ਕੋਲਾ ਨਹੀਂ ਮਿਲੇਗੀ। ਜੁਬੀਲੈਂਟ ਫੂਡਵਰਕਸ ਨੇ ਕੋਕਾ-ਕੋਲਾ ਨਾਲ ਆਪਣੀ 20 ਸਾਲ ਪੁਰਾਣੀ ਸਾਂਝੇਦਾਰੀ ਖਤਮ ਕਰ ਲਈ ਹੈ। ਇਸ ਦੀ ਜਗ੍ਹਾ ਕੰਪਨੀ ਨੇ ਪੈਪਸੀਕੋ ਨਾਲ ਕਰਾਰ ਕੀਤਾ ਹੈ, ਯਾਨੀ ਹੁਣ ਤੁਹਾਨੂੰ ਡੋਮੀਨੋਜ਼ ਪਿਜ਼ਾ ਨਾਲ ਪੈਪਸੀਕੋ ਬ੍ਰਾਂਡ ਦੀ ਡ੍ਰਿੰਕ ਮਿਲੇਗੀ। ਇਸ ‘ਚ ਪੈਪਸੀ, ਮਾਊਂਟੇਨ ਡਿਊ, 7ਅੱਪ ਅਤੇ ਮਿਰਿੰਡਾ ਅਤੇ ਲਿਪਟਨ ਆਈਸ ਟੀ ਸ਼ਾਮਲ ਹਨ। ਡੋਮੀਨੋਜ਼ ਪਿਜ਼ਾ ਦੀ ਵਿਸ਼ਵ ਦੇ 85 ਦੇਸ਼ਾਂ ‘ਚ ਮੌਜੂਦਗੀ ਹੈ। ਇਸ ਕੰਪਨੀ ਦਾ ਮਿਸ਼ੀਗਨ ‘ਚ ਪ੍ਰਮੁੱਖ ਦਫਤਰ ਹੈ। ਭਾਰਤ ‘ਚ ਡੋਮੀਨੋਜ਼ ਪਿਜ਼ਾ ਨੂੰ ਜੁਬੀਲੈਂਟ ਫੂਡਵਰਕਸ ਨਾਂ ਦੀ ਕੰਪਨੀ ਚਲਾਉਂਦੀ ਹੈ। ਭਾਰਤ ‘ਚ ਡੋਮੀਨੋਜ਼ ਦੇ 1,144 ਸਟੋਰ ਹਨ। ਇਹ ਭਾਰਤ ਦੀ ਸਭ ਤੋਂ ਵੱਡੀ ਕੁਇਕ ਰੈਸਟੋਰੈਂਟ ਚੇਨ ਹੈ। ਹੁਣ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਲੇਸ਼ੀਆ ‘ਚ ਡੋਮੀਨੋਜ਼ ਦਾ ਪੈਪਸੀਕੋ ਨਾਲ ਕਰਾਰ ਹੈ।ਹੁਣ ਕੋਕਾ-ਕੋਲਾ ਨਾਲ ਸਿਰਫ ਮੈਕਡੋਨਲਡ ਹੀ ਜੁੜਿਆ ਹੋਇਆ ਹੈ, ਯਾਨੀ ਲੋਕਾਂ ਨੂੰ ਮੈਕਡੋਨਲਡ ਦੇ ਬਰਗਰ ਨਾਲ ਹੀ ਕੋਕਾ-ਕੋਲਾ ਦੀ ਡ੍ਰਿੰਕ ਮਿਲੇਗੀ, ਜਦੋਂ ਕਿ ਪਿਜ਼ਾ ਹੱਟ, ਕੇ. ਐੱਫ. ਸੀ. ਅਤੇ ਟਾਕੋ ਬੇਲ ਵਰਗੇ ਬ੍ਰਾਂਡ ਪੈਪਸੀਕੋ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਕੋਕਾ-ਕੋਲਾ ਬਾਜ਼ਾਰ ‘ਚ ਕੋਸਟਾ-ਕੌਫੀ ਨੂੰ ਵੀ ਖੜ੍ਹਾ ਕਰਨ ਦੀ ਕੋਸ਼ਿਸ਼ ‘ਚ ਹੈ। ਉਸ ਨੇ ਅਗਸਤ ‘ਚ ਇਸ ਨੂੰ ਖਰੀਦਿਆ ਸੀ।

Leave a Reply

Your email address will not be published. Required fields are marked *