ਸ਼ਾਓਮੀ ਨੇ ਲਾਂਚ ਕੀਤੇ ਦੋ ਨਵੇਂ ਲੈਪਟਾਪ

0
136

ਮੁਬੰਈ—Mi Notebook Air 12.5-Inch (2019) ਨੂੰ ਲਾਂਚ ਕਰਨ ਤੋਂ ਬਾਅਦ ਸ਼ਾਓਮੀ ਨੇ ਆਪਣੀ ਨੋਟਬੁੱਕ ਲੈਪਟਾਪ ਦੇ ਦੋ ਨਵੇਂ ਵੇਰੀਐਂਟ ਲਾਂਚ ਕੀਤੇ ਹਨ। ਸ਼ਾਓਮੀ ਨੇ ਵੀਬੋ ‘ਤੇ Mi Notebook Air 13.3-inch (2019) ਅਤੇ Mi Notebook 15.6-inch (2019) ਵੇਰੀਐਂਟ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਦੋਵੇਂ ਹੀ ਲੈਪਟਾਪ ਇੰਟਰ ਕੋਰ ਆਈ5 ਸੀ.ਪੀ.ਯੂ. ਅਤੇ 8 ਜੀ.ਬੀ. ਰੈਮ ਨਾਲ ਆਉਂਦੇ ਹਨ। Mi Notebook 15.6 (2019) 15.6 (2019) ਨੂੰ ਅਜੇ ਚੀਨ ‘ਚ ਹੀ ਉਪਲੱਬਧ ਕਰਵਾਇਆ ਗਿਆ ਹੈ।
Mi Notebook Air 13.3-inch (2019) ਮਾਡਲ ਦੀ ਕੀਮਤ 5,399 ਚੀਨੀ ਯੁਆਨ (ਕਰੀਬ 55,000 ਰੁਪਏ) ਹੈ। ਇਹ 13.3 ਇੰਚ ਡਿਸਪਲੇਅ, 8th ਜਨਰੇਸ਼ਨ ਇੰਟੈਲ ਕੋਰ i5 ਕਵਾਡ-ਕੋਰ ਪ੍ਰੋਸੈਸਰ, 8ਜੀ.ਬੀ. ਰੈਮ ਅਤੇ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ਼ ਨਾਲ ਆਉਂਦਾ ਹੈ। ਇਸ ‘ਚ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਕ ਐੱਚ.ਡੀ.ਐੱਮ.ਆਈ. ਪੋਰਟ, ਇਕ ਯੂ.ਐੱਸ.ਬੀ. 3.0 ਪੋਰਟ ਅਤੇ 3.5 ਐੱਮ.ਐੱਮ. ਆਡੀਓ ਸ਼ਾਮਲ ਹੈ। ਇਸ ਲੈਪਟਾਪ ਦਾ ਵਜ਼ਨ 1.3 ਕਿਲੋਗ੍ਰਾਮ ਹੈ। ਸ਼ਾਓਮੀ ਦਾ ਕਹਿਣਾ ਹੈ ਕਿ ਇਹ ਕੁਲਿੰਗ ਲਈ ਮੈਟਲ ਫੈਨ ਨਾਲ ਆਉਂਦਾ ਹੈ। ਲੈਪਟਾਪ ਡਾਲਬੀ ਸਰਾਊਂਡ ਟੈਕਨਾਲੋਜੀ ਨਾਲ ਲੈਸ ਹੈ। Mi Notebook Air 13.3-inch (2019) ਦੀ ਵਿਕਰੀ ਚੀਨ ‘ਚ ਸ਼ੁਰੂ ਹੋ ਚੁੱਕੀ ਹੈ।
ਹੁਣ ਗੱਲ ਕਰੀਏ Mi Notebook 15.6-inch (2019) ਦੀ ਤਾਂ ਇਸ ਦੀ ਕੀਮਤ 4,299 ਯੁਆਨ (ਕਰੀਬ 44,300 ਰੁਪਏ) ਹੈ। ਇਸ ‘ਚ 15.6 ਇੰਚ ਦੀ ਫੁਲ-ਐੱਚ. 1080 ਪਿਕਸਲ ਡਿਸਪਲੇਅ, ਇੰਟੈਲ ਕੋਰ ਆਈ5 ਪ੍ਰੋਸੈਸਰ, 8 ਜੀ.ਬੀ. ਰੈਮ, ਐੱਮ.ਐਕਸ110 ਜੀ.ਪੀ.ਯੂ., 256 ਜੀ.ਬੀ. ਅਤੇ 512 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲੈਸ ਹੈ। ਇਸ ਲੈਪਟਾਪ ‘ਚ ਐੱਮ.ਐੱਸ. ਆਫਿਸ ਪਹਿਲੇ ਤੋਂ ਹੀ ਇੰਸਟਾਲ ਹੈ।