ਸ਼ਹੀਦਾਂ ਦੇ ਪਰਿਵਾਰਾਂ ਲਈ ਸੜਕ ”ਤੇ ਚੰਦਾ ਮੰਗ ਰਿਹੈ UP ਪੁਲਸ ਦਾ ਸਿਪਾਹੀ

0
125

ਉੱਤਰ ਪ੍ਰਦੇਸ਼— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਫੌਜੀਆਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਦੇਸ਼ ਭਰ ਤੋਂ ਲੋਕ ਅੱਗੇ ਆ ਰਹੇ ਹਨ। ਯੂ.ਪੀ. ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦਰਮਿਆਨ ਰਾਮਪੁਰ ‘ਚ ਤਾਇਨਾਤ ਯੂ.ਪੀ. ਪੁਲਸ ਦਾ ਇਕ ਕਾਂਸਟੇਬਲ ਆਪਣੇ ਫਰਜ਼ ਨਾਲ ਆਪਣੇ ਕਰਤੱਵ ਨੂੰ ਅਨੋਖੇ ਤਰੀਕੇ ਨਾਲ ਨਿਭਾ ਰਿਹਾ ਹੈ। ਸਿਪਾਹੀ ਫਿਰੋਜ਼ ਖਾਨ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਲਈ ਜਗ੍ਹਾ-ਜਗ੍ਹਾ ਚੰਦਾ ਮੰਗ ਰਿਹਾ ਹੈ। ਸਿਪਾਹੀ ਦਾ ਕਹਿਣਾ ਹੈ ਕਿ ਉਹ ਚੰਦੇ ਦਾ ਪੈਸਾ ਇਕੱਠੇ ਕਰ ਕੇ ਸ਼ਹੀਦ ਜਵਾਨਾਂ ਦੇ ਪਰਿਵਾਰ ਤੱਕ ਪਹੁੰਚਾਏਗਾ। ਇਸ ਲਈ ਉਸ ਨੇ ਆਪਣੇ ਉੱਚ ਅਧਿਕਾਰੀ ਤੋਂ ਤਿੰਨ ਦਿਨਾਂ ਦੀ ਮਨਜ਼ੂਰੀ ਲਈ ਹੈ। ਸਿਪਾਹੀ ਫਿਰੋਜ਼ ਖਾਨ ਰਾਮਪੁਰ ਦੇ ਥਾਣਾ ਅਜੀਮਨਗਰ ‘ਚ ਤਾਇਨਾਤ ਹੈ। ਫਿਰੋਜ਼ ਖਾਨ ਆਪਣੇ ਗਲੇ ‘ਚ ਇਕ ਪੇਟੀ ਲਟਕਾ ਕੇ ਬਾਈਕ ‘ਤੇ ਜਗ੍ਹਾ-ਜਗ੍ਹਾ ਘੁੰਮ ਕੇ ਚੰਦਾ ਮੰਗ ਰਿਹਾ ਹੈ। ਸਿਪਾਹੀ ਨੂੰ ਚੰਦਾ ਮੰਗਦੇ ਦੇਖ ਹਰ ਕੋਈ ਹੈਰਾਨੀ ‘ਚ ਪੈ ਜਾਂਦਾ ਹੈ।
ਜਦੋਂ ਸਿਪਾਹੀ ਫਿਰੋਜ਼ ਖਾਨ ਦੱਸਦਾ ਹੈ ਕਿ ਉਹ ਚੰਦਾ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਮੰਗ ਰਿਹਾ ਹੈ ਤਾਂ ਉਸ ਦੇ ਇਸ ਪਹਿਲ ਦੀ ਹਰ ਇਨਸਾਨ ਤਾਰੀਫ਼ ਕਰ ਰਿਹਾ ਹੈ। ਲੋਕ ਸਿਪਾਹੀ ਨੂੰ ਆਪਣੀ ਇੱਛਾ ਅਨੁਸਾਰ ਚੰਦਾ ਦੇ ਕੇ ਉਸ ਦੇ ਇਸ ਹੌਂਸਲੇ ਨੂੰ ਹੋਰ ਬੁਲੰਦ ਕਰ ਰਹੇ ਹਨ। ਸਿਪਾਹੀ ਫਿਰੋਜ਼ ਖਾਨ ਨੇ ਦੱਸਿਆ ਕਿ ਉਸ ਨੇ ਆਪਣੇ ਖੇਤਰ ਅਧਿਕਾਰੀ ਨੇ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਲਈ ਚੰਦਾ ਇਕੱਠਾ ਕਰਨ ਲਈ ਤਿੰਨ ਦਿਨਾਂ ਦੀ ਮਨਜ਼ੂਰੀ ਲਈ ਹੈ। ਉਸ ਦਾ ਮਕਸਦ ਤਿੰਨ ਦਿਨਾਂ ਤੱਕ ਚੰਦਾ ਇਕੱਠਾ ਕਰ ਕੇ ਉਸ ਦਾ ਪੈਸਾ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਹੈ।