ਇਸਲਾਮਾਬਾਦ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ ‘ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸ ਦੀਆਂ ਚਾਰ ਸਹੇਲੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਸ ਕੰਪ੍ਰੈਸ਼ਰ ‘ਚ ਧਮਾਕਾ ਹੋਣ ਕਾਰਨ ਅੱਗ ਲੱਗੀ। ਉੱਥੇ ਪੁਲਿਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸੇ ਵਲੋਂ ਜਾਣ-ਬੁੱਝ ਕੇ ਤਾਂ ਨਹੀਂ ਲਗਾਈ ਗਈ। ਹਾਦਸੇ ਤੋਂ ਬਾਅਦ ਦੁਲਹਨ ਅਤੇ ਉਸ ਦੀਆਂ ਸਹੇਲੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਉੱਥੇ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਹੈ ਕਿ ਅੱਗ ਬੁਝਾਊ ਦਸਤੇ ਮੌਕੇ ‘ਤੇ ਜਲਦੀ ਨਹੀਂ ਪਹੁੰਚੇ ਅਤੇ ਬਚਾਅ ਦਲ ਦੀ ਲਾਪਰਵਾਹੀ ਕਾਰਨ ਜਾਨੀ ਨੁਕਸਾਨ ਹੋਇਆ ਹੈ।
Related Posts
ਪੰਜਾਬ ’ਚ 5 ਹੋਰ ਮਰੀਜ਼ ਮਿਲੇ ਕੋਰੋਨਾ–ਪਾਜ਼ਿਟਿਵ
ਪੰਜਾਬ ’ਚ ਅੱਜ ਸਵੇਰੇ–ਸਵੇਰੇ ਪੰਜ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਣ ਦੀਆਂ ਖ਼ਬਰਾਂ ਆਈਆਂ ਹਨ; ਇਨ੍ਹਾਂ ’ਚੋਂ ਇੱਕ ਸ੍ਰੀ ਹਰਿਮੰਦਰ ਸਾਹਿਬ ਦੇ…
ਪਾਕਿਸਤਾਨ ਦੇ ਬਾਲਾਕੋਟ ‘ਚ ਭਾਰਤੀ ਏਅਰ ਸਟਰਾਈਕ ਦੀਆਂ ਇਹ ਫੇਕ ਫੋਟੋਆਂ
ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ਉੱਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਪੁਲਵਾਮਾ ਹਮਲੇ…
ਮੀ ਟੂ : ਮੈਨੂੰ ਵੀ ਲੱਗੇ ਸੀ ਗੱਡੀ ਚੜ੍ਹਾਉਣ : ਸੈਫ ਅਲੀ ਖਾਨ
ਮੁੰਬਈ — ਅੱਜਕਲ ਦੇਸ਼ ਭਰ ‘ਚ ਮੀ ਟੂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਸਭ ਤੋਂ ਵੱਧ…