ਮੀ ਟੂ : ਮੈਨੂੰ ਵੀ ਲੱਗੇ ਸੀ ਗੱਡੀ ਚੜ੍ਹਾਉਣ : ਸੈਫ ਅਲੀ ਖਾਨ

ਮੁੰਬਈ — ਅੱਜਕਲ ਦੇਸ਼ ਭਰ ‘ਚ ਮੀ ਟੂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਫਿਲਮ ਇੰਡਸਟਰੀ ‘ਤੇ ਪਿਆ ਹੈ। ਆਏ ਦਿਨ ਹੋ ਰਹੇ ਨਵੇਂ ਖੁਲਾਸਿਆਂ ‘ਚ ਹੁਣ ਸੈਫ ਅਲੀ ਖਾਨ ਨੇ ਆਪਣਾ 25 ਸਾਲ ਪੁਰਾਣਾ ਦਰਦ ਬਿਆਨ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਦਾ ਦਰਦ ਬਾਖੂਬੀ ਸਮਝਦੇ ਹਨ। ਸੈਫ ਅਲੀ ਖਾਨ ਅੱਜ ਵੀ ਟਾਪ ਸਟਾਰਾਂ ‘ਚ ਸ਼ਾਮਲ ਹਨ ਤੇ ਅਜਿਹੇ ‘ਚ ਸੈਫ ਨੇ ਆਪ ਬੀਤੀ ਦੁਨੀਆ ਸਾਹਮਣੇ ਰੱਖੀ ਹੈ। ਸੈਫ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ, ਮੀ ਟੂ ਮੂਮੈਂਟ ਰਾਹੀਂ ਔਰਤਾਂ, ਜਿਸ ਤਰ੍ਹਾਂ ਆਪਣੇ ਨਾਲ ਹੋਈਆਂ ਘਟਨਾਵਾਂ ਦੱਸ ਰਹੀਆਂ ਹਨ, ਮੈਂ ਉਨ੍ਹਾਂ ਦਾ ਦਰਦ ਬਾਖੂਬੀ ਸਮਝਦਾ ਹਾਂ ਕਿਉਂਕਿ ਮੈਂ ਖੁਦ ਵੀ ਇਸ ਤੋਂ ਗੁਜ਼ਰ ਚੁੱਕਿਆਂ ਹਾਂ। ਮੇਰੇ ਨਾਲ ਸਾਲਾਂ ਪਹਿਲਾਂ ਅਜਿਹਾ ਹੀ ਕੁਝ ਹੋਇਆ ਸੀ। ਮੇਰਾ ਸ਼ੋਸ਼ਣ ਸਰੀਰਕ ਨਹੀਂ ਸੀ।” ਇਸ ਤੋਂ ਬਾਅਦ ਜਦੋਂ ਸੈਫ ਨੂੰ ਪੁੱਛਿਆ ਗਿਆ ਕਿ ਜੇਕਰ ਕਦੇ ਤੁਹਾਡੀ ਧੀ ਸਾਰਾ ਅਲੀ ਖਾਨ ਨਾਲ ਬਦਸਲੂਕੀ ਦਾ ਕੋਈ ਮਾਮਲਾ ਪਤਾ ਲੱਗੇਗਾ ਤਾਂ ਉਨ੍ਹਾਂ ਦਾ ਕੀ ਰੀਐਕਸ਼ਨ ਹੋਵੇਗਾ। ਇਸ ਦਾ ਜਵਾਬ ਦਿੰਦੇ ਹੋਏ ਸੈਫ ਅਲੀ ਨੇ ਕਿਹਾ, “ਜੇਕਰ ਮੇਰੀ ਧੀ ਨੂੰ ਮਡ ਆਈਲੈਂਡ ‘ਚ ਆ ਕੇ ਮਿਲਣ ਨੂੰ ਕਹੇਗਾ ਤਾਂ ਮੈਂ ਉਸ ਆਦਮੀ ਦੇ ਮੂੰਹ ‘ਤੇ ਮੁੱਕਾ ਮਾਰ ਦਵਾਂਗਾ।”

ਦੱਸ ਦੇਈਏ ਕਿ ਸੈਫ ਅਲੀ ਖਾਨ ਦਾ ਇਹ ਅਜਿਹਾ ਜਵਾਬ ਜਾਣ ਕੇ ਸ਼ਾਇਦ ਹੀ ਉਨ੍ਹਾਂ ਦੀ ਧੀ ਨਾਲ ਕੋਈ ਅਜਿਹੀ ਹਰਕਤ ਕਰੇਗਾ। ਉਂਝ ਸਾਰਾ ਅੱਜਕਲ ਰੋਹਿਤ ਦੀ ਡਾਇਰੈਕਟਿਡ ਫਿਲਮ ‘ਸਿੰਬਾ’ ਦੀ ਸ਼ੂਟਿੰਗ ਲਈ ਸਵਿਟਜ਼ਰਲੈਂਡ ਗਈ ਹੋਈ ਹੈ। ਫਿਲਮ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *