ਲੈਣ ਲਈ ਨਵਾਂ ਆਈ ਫੋਨ ਤਿੰਨ ਦਿਨ ਤੋਂ ਸੜਕ ਤੇ ਵਜਾਅ ਰਿਹਾ ਟੋਨ

0
163

ਟੇਕਸਾਸ ਅਮਰੀਕਾ ਵਿੱਚ ਆਈ ਫੋਨ ਦਾ ਨਵਾਂ ਮੋਡਲ ਲੈਣ ਲਈ ਲੋਕ ਇੱਕ ਤਰ੍ਹਾਂ ਨਾਲ ਪਾਗਲ ਹੋ ਗਏ ਹਨ। ਟੇਕਸਾਸ ਸੂਬੇ ਦੇ ਹੋਸਟਨ ਸ਼ਹਿਰ ਵਿੱਚ ਇੱਕ ਮੁੰਡਾ ਤਿੰਨ ਦਿਨ ਤੋਂ ਸੜਕ ਤੇ ਸੋ ਰਿਹਾ ਹੈ।ਪੁਲਿਸ ਨੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਨਵਾਂ ਆਈ ਫੋਨ ਲੈਣ ਲਈ ਅਜਿਹਾ ਕਰ ਰਿਹਾ ਹੈ।ਸਟਾਫਰਨ ਨੇ ਦੱਸਿਆ ਕਿ 12 ਸਤੰਬਰ ਨੂੰ ਜਾਰੀ ਕੀਤੀ ਗਏ ਆਈ ਫੋਨ ਦੇ ਨਵੇਂ ਮਾਡਲਾਂ ਦੀ ਬੁਕਿੰਗ 21 ਸਤੰਬਰ ਨੂੰ ਸ਼ੁਰੂ ਹੋਵੇਗੀ।ਉਹ ਪਹਿਲਾ ਬੂਕਿੰਗ ਕਰਵਾਉਣ ਵਾਲਿਆਂ ਵਿੱਚੋਂ ਪਹਿਲੇ ਨੰਬਰ ਤੇ ਰਹਿਣਾ ਚਾਹੁੰਦਾ ਹੈ।ਇਸ ਲਈ ਉਸਨੇ ਐਪਲ ਸਟੋਰ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ।