ਲੁਕੇ ਹੋਏ ਜਮਾਤੀਆਂ ਦੀ ਸੂਚਨਾ ਦੇਣ ‘ਤੇ ਕਾਨਪੁਰ ਪੁਲਿਸ ਵਲੋਂ 10 ਹਜ਼ਾਰ ਦੇ ਇਨਾਮ ਦਾ ਐਲਾਨ

ਕਾਨਪੁਰ : ਉਤਰ ਪ੍ਰਦੇਸ਼ ਵਿੱਚ ਕਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਸ ਪਿਛੇ ਵੱਡਾ ਕਾਰਨ ਤਬਲੀਗੀ ਜਮਾਤ ਨੂੰ ਦੱਸਿਆ ਜਾ ਰਿਹਾ ਹੈ। ਕਾਨਪੁਰ ਵਿੱਚ ਲੁਕੇ ਹੋਏ ਜਮਾਤੀਆਂ ਦੀ ਭਾਲ ਦੇ ਲਈ ਪੁਲਿਸ ਨੇ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਕਾਨਪੁਰ ਰੇਂਜ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਐਲਾਨ ਕੀਤਾ ਹੈ ਕਿ ਲੁਕੇ ਹੋਏ ਜਮਾਤੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ 10 ਹਜ਼ਾਰ ਰੁਪਏ ਦਾ ਇਲਾਮ ਮਿਲੇਗਾ।

ਜ਼ਿਕਰਯੋਗ ਹੈ ਕਿ ਕਾਨਪੁਰ ਵਿੱਚ ਕਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਿੱਚ ਵਧੇਰੇ ਗਿਣਤੀ ਉਨ੍ਹਾਂ ਮਰੀਜ਼ਾਂ ਦੀ ਹੈ ਜਿਹੜੇ ਜਮਾਤੀਆਂ ਦੇ ਸੰਪਰਕ ਵਿਚ ਆਏ ਹਨ। ਪੁਲਿਸ ਨੂੰ ਲਗਦਾ ਹੈ ਕਿ ਦਿੱਲੀ ਤੋਂ ਆਏ ਜਮਾਤੀ ਹਾਲੇ ਵੀ ਕੀਤੇ ਨਾ ਕੀਤੇ ਲੁਕੇ ਹੋਏ ਹਨ। ਪੁਲਿਸ ਨੂੰ ਲਗਦਾ ਹੈ ਕਿ ਜਮਾਤੀ ਕੀਤੇ ਲੁਕੇ ਹੋਏ ਅਤੇ ਉਨ੍ਹਾਂ ਦੀ ਭਾਲ ਕਰਨੀ ਬਹੁਤ ਜ਼ਰੂਰੀ ਹੈ।

ਕਾਨਪੁਰ ਰੇਂਜ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਐਲਾਨ ਕੀਤਾ ਹੈ ਕਿ ਲੁਕੇ ਹੋਏ ਜਮਾਤੀਆਂ ਦੀ ਜਿਹੜਾ ਸੂਚਨਾ ਦੇਵੇਗਾ ਉਸ ਨੂੰ ਦੱਸ ਹਜ਼ਾਰ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਵੀ ਰੱਖਿਆ ਜਾਵੇਗਾ। ਆਈ.ਜੀ. ਨੇ ਇਹ ਸੂਚਨਾ ਕਾਨਪੁਰ, ਕਾਨਪੁਰ ਦਿਹਾਤੀ, ਕਨੌਜ, ਐਰਿਆ, ਇਟਾਵਾ ਅਤੇ ਫ਼ਾਰੂਖਾਬਾਦ ਵਿੱਚ ਦਿਤੀ ਹੈ। ਆਈ.ਜੀ. ਮੋਹਿਤ ਅਗਰਵਾਲ ਨੇ ਖ਼ਾਸ ਤੌਰ ‘ਤੇ ਇਹ ਐਲਾਨ ਕੀਤਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਆਈ.ਜੀ. ਨੇ ਦੱਸਿਆ ਕਿ ਜਾਣਕਾਰੀ ਦੇਣ ਲਈ ਪੁਲਿਸ ਕੰਟਰੋਲ ਰੂਮ ਦੇ ਨੰਬਰ 112, 100 ਜਾਂ ਐਸ.ਪੀ. ਦਫ਼ਤਰ ਤੋਂ ਇਲਾਵਾ ਕਰੋਨਾ ਹੈਲਪਲਾਈਨ ਨੰਬਰ ‘ਤੇ ਵੀ ਜਮਾਤੀਆਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ।

Leave a Reply

Your email address will not be published. Required fields are marked *