ਵਲਾਦੀਵੋਸਤੋਕ — ਰੂਸ ਦੇ ਪੂਰਬੀ ਕਾਮਚਟਕਾ ਪ੍ਰਾਇਦੀਪ ਤੱਟ ਕੋਲ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 6.5 ਮਾਪੀ ਗਈ। ਰੂਸੀ ਅਕੈਡਮੀ ਆਫ ਸਾਇੰਸ ਦੀ ਭੂਗੋਲਿਕ ਸੇਵਾ ਦੀ ਕਾਮਚਟਕਾ ਸ਼ਾਖਾ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਵੀਰਵਾਰ ਸਵੇਰੇ ਆਇਆ। ਰੂਸੀ ਅਕੈਡਮੀ ਆਫ ਸਾਇੰਸ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਕਾਮਚਟਕਾ ਖਾੜੀ ਦੇ ਉਸਤ ਕਾਮਚਤਸਕ ਪਿੰਡ ਦੇ ਦੱਖਣ ਵਿਚ 78 ਕਿਲੋਮੀਟਰ ਦੂਰ 76.2 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਕਾਮਚਟਕਾ ਖੇਤਰ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਤੋਂ ਬਾਅਦ ਇਕ ਕਈ ਝਟਕੇ ਆਏ। ਸ਼ੁਰੂਆਤੀ ਜਾਣਕਾਰੀ ਵਿਚ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਕੋਈ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
Related Posts
ਜਿਨ੍ਹਾਂ ਦੀ ਯਾਰੀ ਗੁਫਾਵਾਂ ਦੇ ਗਿੱਦੜਾਂ ਨਾਲ ਐ
ਮਨਜੀਤ ਸਿੰਘ ਰਾਜਪੁਰਾ ਪੰਜਾਬ ਦਾ ਇਕ ਟਰੱਕ ਡਰੈਵਰ ਕਈ ਸਾਲ ਐਲੋਰਾਂ(ਔਰੰਗਾਬਾਦ) ਦੀਆਂ ਗੁਫਾਵਾਂ ਦੇ ਮੂਹਰੇ ਨੁੂੰ ਟਰੱਕ ਲੈ ਕੇ…
5 ਸਾਲਾਂ ”ਚ 50 ਗੁਣਾ ਵਧੀ ਮੋਬਾਇਲ ਡਾਟਾ ਖਪਤਕਾਰਾਂ ਦੀ ਗਿਣਤੀ
ਨਵੀ ਦਿੱਲੀ-ਬਜਟ ਪੇਸ਼ ਕਰਨ ਵੇਲੇ ਫਾਇਨੈਂਸ ਮਨਿਸਟਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ‘ਚ ਪਿਛਲੇ 5 ਸਾਲਾਂ ‘ਚ ਮੋਬਾਇਲ ਡਾਟਾ…
ਸੰਦੌੜ ਨੂੰ ਬਰਫ ਨੇ ‘ ਬਰਫ ‘ ਚ ਲਾਇਆ
ਸੰਦੌੜ, 23 ਜਨਵਰੀ – ਬੀਤੀ ਰਾਤ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੋਈ ਭਾਰੀ ਗੜੇਮਾਰੀ…