ਮੌਸਮ ”ਚ ਬਦਲਾਅ, ਰਾਤ ਦਾ ਤਾਪਮਾਨ ਡਿੱਗਿਆ

0
132

ਜਲੰਧਰ — ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਹੇਠਲੇ ਤਾਪਮਾਨ ‘ਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ, ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਪਾਕੇਟ ਰੇਨ ਹੋਣ ਦੀ ਖਬਰ ਹੈ। ਬੀਤੇ ਦਿਨ ਘੱਟੋ-ਘੱਟ 10 ਡਿਗਰੀ ਅਤੇ ਵੱਧ ਤੋਂ ਵੱਧ 18 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। 11 ਦਸੰਬਰ ਤੱਕ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਇਸ ਦੇ ਬਾਵਜੂਦ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਹੇਠਲਾ ਤਾਪਮਾਨ 12 ਅਤੇ ਉਪਰ ਦਾ 20 ਡਿਗਰੀ ਸੈਲਸੀਅਸ ਰਹੇਗਾ। 12 ਤੋਂ 14 ਦਸੰਬਰ ਤੱਕ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ। ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਪੈਣ ਦੇ ਆਸਾਰ ਹਨ। 11 ਦਸੰਬਰ ਨੂੰ ਹੇਠਲਾ ਤਾਪਮਾਨ 2 ਡਿਗਰੀ ਸੈਲਸੀਅਸ ਘੱਟ ਹੋ ਕੇ 10 ਹੋਣ ਦੀ ਸੰਭਾਵਨਾ ਹੈ। ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦੇ ਆਸਾਰ ਹਨ। 15 ਅਤੇ 16 ਦਸੰਬਰ ਨੂੰ ਆਸਮਾਨ ਸਾਫ ਰਹੇਗਾ। ਤਾਪਮਾਨ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਰਹੇਗਾ। ਪਹਾੜੀ ਖੇਤਰਾਂ ‘ਚ ਬਰਫਬਾਰੀ ਵੀ ਹੋ ਸਕਦੀ ਹੈ।

Google search engine

LEAVE A REPLY

Please enter your comment!
Please enter your name here