ਮੈਲਬੌਰਨ ”ਚ ਗੀਤਾਂ ਦੀ ਛਹਿਬਰ ਲਾਵੇਗਾ ”ਰਣਜੀਤ ਬਾਵਾ”

0
94

ਮੈਲਬੌਰਨ-ਪੰਜਾਬੀ ਸੰਗੀਤਕ ਖੇਤਰ ਵਿਚ ਸਰਗਰਮ ਗਾਇਕਾਂ ਦੀ ਭੀੜ ਵਿਚੋਂ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ 16 ਮਾਰਚ ਨੂੰ ਮੈਲਬੌਰਨ ਦੇ ਸੈਨਡਾਊਨ ਰੇਸਕੋਰਸ, ਸਪਰਿੰਗਵੇਲ ਵਿਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਮਾਝਾ ਗਰੁੱਪ ਆਸਟ੍ਰੇਲੀਆ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੇ ਚਹੇਤੇ ਗਾਇਕ ਰਣਜੀਤ ਬਾਵਾ ਤਕਰੀਬਨ ਤਿੰਨ ਸਾਲ ਬਾਅਦ ਆਸਟ੍ਰੇਲੀਆ-ਨਿਊਜ਼ੀਲੈਂਡ ਦੀ ਧਰਤੀ ਤੇ ‘ਇਕ ਤਾਰੇ ਵਾਲਾ’ ਲੜੀ ਅਧੀਨ ਆਪਣੇ ਸੰਗੀਤਕ ਸੁਰਾਂ ਦੀ ਮਹਿਫਲ ਲਾਉਣ ਆ ਰਹੇ ਹਨ। ਜਿਸ ਕਰਕੇ ਸਮੁੱਚੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਦੀਆਂ ਖੇਡਾਂ, ਡਾਂਸ, ਸੰਗੀਤ, ਖਰੀਦੋ-ਫਰੋਖਤ ਦੇ ਸਾਜ਼ ਸਮਾਨ ਤੋਂ ਇਲਾਵਾ ਕਈ ਵੰਨਗੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਇਹ ਪੂਰੀ ਤਰਾਂ ਪਰਿਵਾਰਕ ਸ਼ੋਅ ਹੋਵੇਗਾ ਜਿੱਥੇ ਹਰ ਵਰਗ ਦੇ ਲੋਕ ਪੂਰੀ ਤਰਾਂ ਆਨੰਦ ਮਾਣ ਸਕਣਗੇ।ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।ਪ੍ਰਬੰਧਕਾਂ ਨੇ ਮੈਲਬੌਰਨ ਵਾਸੀਆਂ ਨੂੰ ਇਸ ਸ਼ੋਅ ਵਿਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।