ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਦੇ ਪਹਿਲੂਆਂ ‘ਤੇ ਬਣੀਆਂ ਸਨ ਇਹ ਖਾਸ ਫਿਲਮਾਂ

0
88

ਮੁੰਬਈ —ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ ਯਾਨੀ 2 ਅਕਤੂਬਰ ਨੂੰ ਜਯੰਤੀ ਹੈ। ਮਹਾਤਮਾ ਗਾਂਧੀ ਦੀ ਜ਼ਿੰਦਗੀ ‘ਤੇ ਕਈ ਫਿਲਮਾਂ ਬਣੀਆਂ ਹਨ। ਇਨ੍ਹਾਂ ਫਿਲਮਾਂ ਦੀ ਮਦਦ ਨਾਲ ਦਰਸ਼ਕਾਂ ਨੂੰ ਮਹਾਤਮਾ ਗਾਂਧੀ ਬਾਰੇ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। ਮਹਾਤਮਾ ਗਾਂਧੀ ਦੀ ਜ਼ਿੰਦਗੀ ‘ਤੇ ਬਣੀ ਸਭ ਤੋਂ ਬੇਹਿਤਰੀਨ ਫਿਲਮ ‘ਗਾਂਧੀ’ ਨੂੰ ਰਿਚਰਡ ਐਟਨਬਰੋ ਨੇ ਸਾਲ 1982 ‘ਚ ਬਣਾਇਆ। ਇਸ ਫਿਲਮ ‘ਚ ਹਾਲੀਵੁੱਡ ਕਲਾਕਾਰ ਬੇਨ ਕਿੰਸਲੇ ਨੇ ਗਾਂਧੀ ਜੀ ਦਾ ਕਿਰਦਾਰ ਨਿਭਾਇਆ ਸੀ। ‘ਗਾਂਧੀ’ ਫਿਲਮ ਨੂੰ ਆਕਸਰ ਐਵਾਰਡ ਵੀ ਮਿਲਿਆ। ਸ਼ਯਾਮ ਬੇਨੇਗਲ ਨੇ ਮਹਾਤਮਾ ਗਾਂਧੀ ਦੀ ਜ਼ਿੰਦਗੀ ‘ਤੇ ‘ਦਿ ਮੇਕਿੰਗ ਆਫ ਗਾਂਧੀ’ ਫਿਲਮ ਬਣਾਈ। ਫਿਲਮ ‘ਚ ਗਾਂਧੀ ਦਾ ਕਿਰਦਾਰ ਰਜਿਤ ਕਪੂਰ ਨੇ ਨਿਭਾਇਆ। ਫਿਲਮ ‘ਚ ਮੋਹਨਦਾਸ ਕਰਮਚੰਦ ਗਾਂਧੀ ਦੇ ਮਹਾਤਮਾ ਬਣਨ ਦੀ ਕਹਾਣੀ ਨੂੰ ਚੰਗੇ ਤਰੀਕੇ ਨਾਲ ਦਿਖਾਇਆ ਗਿਆ। ਫਿਲਮ 1996 ‘ਚ ਰਿਲੀਜ਼ ਹੋਈ ਸੀ।
ਸਾਲ 2007 ‘ਚ ਫਿਰੋਜ ਅੱਬਾਸ ਦੀ ਡਾਇਰੈਕਸ਼ਨ ‘ਚ ‘ਗਾਂਧੀ ਮਾਈ ਫਾਦਰ’ ਫਿਲਮ ਰਿਲੀਜ਼ ਹੋਈ। ਇਸ ਫਿਲਮ ‘ਚ ਮਹਾਤਮਾ ਗਾਂਧੀ ਦਾ ਕਿਰਦਾਰ ਦਰਸ਼ਨ ਜਰੀਵਾਲਾ ਨੇ ਨਿਭਾਇਆ ਸੀ। ਇਹ ਫਿਲਮ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਬੇਟੇ ਹਰਿ ਲਾਲ ਦੇ ਰਿਸ਼ਤਿਆਂ ‘ਤੇ ਬਣੀ ਹੈ।ਮਹਾਤਮਾ ਗਾਂਧੀ ਦੀ ਹੱਤਿਆ ਦੇ ਪਿਛੋਕੜ ‘ਤੇ ਕਮਲ ਹਾਸਨ ਨੇ ‘ਹੇ ਰਾਮ’ ਫਿਲਮ ਬਣਾਈ। ਫਿਲਮ ਸਾਲ 2000 ‘ਚ ਰਿਲੀਜ਼ ਹੋਈ ਸੀ। ਫਿਲਮ ‘ਚ ਮਹਾਤਮਾ ਗਾਂਧੀ ਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਸੀ। ਸਾਲ 2000 ‘ਚ ਜਬੱਰ ਪਟੇਲ ਨੇ ‘ਡਕਟਰ ਬਾਬਾ ਸਾਹਿਬ ਅੰਬੇਡਕਰ’ ਫਿਲਮ ਬਣਾਈ। ਇਸ ਫਿਲਮ ‘ਚ ਅੰਬੇਡਕਰ ਦੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਦੱਸਿਆ ਗਿਆ ਪਰ ਫਿਲਮ ‘ਚ ਕਈ ਮੁੱਦਿਆਂ ‘ਤੇ ਮਹਾਤਮਾ ਗਾਂਧੀ ਤੇ ਅੰਬੇਡਕਰ ਦੇ ਰਿਸ਼ਤਿਆਂ ਨੂੰ ਸਮਝਣ ‘ਚ ਮਦਦ ਮਿਲ ਸਕੀ। ਫਿਲਮ ‘ਚ ਮੋਹਨ ਗੋਖਲੇ ਨੇ ਗਾਂਧੀ ਦਾ ਕਿਰਦਾਰ ਨਿਭਾਇਆ।