ਸਾਡੀ ਮੱਤ ਜਾਂ ਬੁੱਧੀ ਦਾ ਇਕ ਅੰਸ਼ ਹਮੇਸ਼ਾ ਗਿਆਨ ਇੰਦਰੀਆਂ ਵਿਚ ਅਤੇ ਦੂਜਾ ਹਿੱਸਾ ਪੰਚਭੂਤਾਂ ਭਾਵ ਗੰਧ, ਸੁਆਦ, ਛੋਹ, ਸ਼ਬਦ ਅਤੇ ਦ੍ਰਿਸ਼ਟੀ ਵਿਚ ਪਰਿਵਰਤਿਤ ਹੁੰਦਾ ਰਹਿੰਦਾ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਜਿਵੇਂ ਭੌਤਿਕ ਪਦਾਰਥਾਂ ਨੂੰ ਦੇਖਣ ਲਈ ਤੰਦਰੁਸਤ ਅੱਖਾਂ ਦੀ ਲੋੜ ਹੁੰਦੀ ਹੈ, ਉਵੇਂ ਹੀ ਮਨ ਦੀ ਅਵਸਥਾ ਨੂੰ ਦੇਖਣ ਲਈ ਬੁੱਧੀ ਦੀ ਲੋੜ ਹੁੰਦੀ ਹੈ। ਅੱਖ ਦੇ ਪਿੱਛੇ ਨੇਤਰ ਨਾੜੀਆਂ, ਦਿਮਾਗ ਦਾ ਦ੍ਰਿਸ਼ਟੀ ਕੇਂਦਰ ਮੌਜੂਦ ਹੁੰਦੀਆਂ ਹਨ। ਇਹ ਬਾਹਰੀ ਯੰਤਰ ਨਹੀਂ ਹਨ ਪਰ ਇਨ੍ਹਾਂ ਤੋਂ ਬਿਨਾਂ ਅੱਖਾਂ ਦੇਖ ਨਹੀਂ ਸਕਦੀਆਂ, ਕਿਉਂਕਿ ਗਿਆਨ ਇੰਦਰੀਆਂ ਨਾਲ ਮਨ, ਦਿਮਾਗ ਦਾ ਸੰਯੋਗ ਜ਼ਰੂਰੀ ਹੈ। ਮਨ ਦੀ ਉਹ ਸ਼ਕਤੀ, ਜਿਹੜੀ ਰੂਪ ਨਿਰਧਾਰਨ ਕਰਦੀ ਹੈ, ਉਹ ਹੈ ਮੱਤ ਜਾਂ ਬੁੱਧੀ। ਇਸ ਨਾਲ ਹੀ ਪ੍ਰਤੀਕਿਰਿਆ ਵਜੋਂ ਸੰਸਾਰਿਕ ਭੌਤਿਕ ਪਦਾਰਥਾਂ ਅਤੇ ਘੁਮੰਡ ਦਾ ਵੀ ਅਹਿਸਾਸ ਹੁੰਦਾ ਹੈ। ਮਨ ਅੰਦਰ ਇੱਛਾ ਪੈਦਾ ਹੁੰਦੀ ਹੈ। ਜਿਵੇਂ ਕਿਸੇ ਚਿੱਤਰ ਨੂੰ ਦੇਖਣ ਲਈ ਉਸ ਦੇ ਹਰ ਭਾਗ ‘ਤੇ ਪ੍ਰਕਾਸ਼ ਦਾ ਪੈਣਾ ਚਿੱਤਰ ਲਈ ਇਕ ਵਿਸ਼ੇਸ਼ ਆਧਾਰ ਦਾ ਹੋਣਾ ਜ਼ਰੂਰੀ ਹਨ, ਉਸੇ ਤਰ੍ਹਾਂ ਇਸ ਲਈ ਮਨ ਲਈ ਵੀ ਉਸ ਦੇ ਸਾਰੇ ਪਛੇਤਰ ਵੀ ਨਾਲ ਜੁੜਨ ਅਤੇ ਸਰੀਰ ਤੋਂ ਵੀ ਵੱਧ ਟਿਕਾਊ ਸਤਹ ਤੇ ਉਸ ਦਾ ਪ੍ਰੇਖਣ ਹੋਵੇ। ਅਜਿਹੀ ਸਥਿਰ ਅਤੇ ਟਿਕਾਊ ਸਤਹ ਨੂੰ ਹੀ ਆਤਮਾ ਕਹਿੰਦੇ ਹਨ।
Related Posts
ਹੁਣ ਚੀਨੇ ਵੀ ਪੜ੍ਹਨਗੇ ਗੁਰਬਾਣੀ
ਬੀਜਿੰਗ (ਏਜੰਸੀ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਬਹੁਮੱਲੇ ਅਨੁਵਾਦਿਤ ਗ੍ਰੰਥ ਦੀ…
ਰੂਹਾਨੀ ਅਤੇ ਜਿਸਮਾਨੀ ਫ਼ਾਇਦਿਆਂ ਨਾਲ ਭਰਪੂਰ ਹੈ ਰੋਜ਼ਾ
ਇਸਲਾਮ ਧਰਮ ਦੇ ਆਖਰੀ ਨਬੀ ‘ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ ਸਾਹਿਬ ਰਮਜ਼ਾਨ ਉਲ ਮੁਬਾਰਕ ਤੋਂ 2 ਮਹੀਨੇ ਪਹਿਲਾਂ ਤੋਂ ਹੀ…
ਪੰਜਾਬ ਨੂੰ ਵੱਡਾ ਵਿੱਤੀ ਘਾਟਾ ਝੱਲਣਾ ਪਿਆ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਅਤੇ ਕਰਫਿਊ ਦੌਰਾਨ ਵੱਡਾ ਘਾਟਾ ਝੱਲਣਾ…