ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਡਬਲਿਊ.) ਨੇ ਫ਼ਿਲਮਕਾਰ ਵਾਸੂ ਭਗਨਾਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਬਾਲੀਵੁੱਡ ਨਿਰਮਾਤਾ ਪ੍ਰੇਰਨਾ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ | ਅਧਿਕਾਰੀ ਮੁਤਾਬਿਕ ਅਰੋੜਾ ਨੇ ਇਕ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਭਗਨਾਨੀ ਦੀ ਕੰਪਨੀ ਪੂਜਾ ਇੰਟਰਟੇਨਮੈਂਟ ਤੋਂ ਪੈਸੇ ਲਏ ਸਨ | ਅਰੋੜਾ ਨੇ ਇਕ ਹੀ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਕਈ ਹੋਰ ਨਿਵੇਸ਼ਕਾਂ ਤੋਂ ਵੀ ਪੈਸੇ ਲੈ ਲਏ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਦੇ ਹੋਏ ਅਰੋੜਾ ਨੇ ਕਿਸੇ ਨਿਵੇਸ਼ਕ ਨੂੰ ਦੂਸਰੇ ਨਿਵੇਸ਼ਕ ਤੋਂ ਵਿਸ਼ੇਸ਼ ਅਧਿਕਾਰ ਲਈ ਹਾਸਲ ਕੀਤੇ ਗਏ ਪੈਸੇ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਅਨੁਬੰਧ ਦੀ ਉਲੰਘਣਾ ਕੀਤੀ | ਅਰੋੜਾ ਨੂੰ ਬੀਤੇ ਦਿਨੀਂ ਗਿ੍ਫ਼ਤਾਰ ਕੀਤਾ ਗਿਆ ਅਤੇ ਸੋਮਵਾਰ ਤੱਕ ਲਈ ਉਸ ਨੂੰ ਈ.ਓ. ਡਬਲਿਊ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ | ਭਗਨਾਨੀ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਰੋੜਾ ਦੀ ਕੰਪਨੀ ਕ੍ਰੀਅਰਜ਼ ਇੰਟਰਟੇਨਮੈਂਟ ਦੁਆਰਾ ‘ਫੰਨੇ ਖਾਂ’ ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਫ਼ਿਲਮਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਪ੍ਰੇਰਨਾ, ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਦੀ ਵੀ ਨਿਰਮਾਤਾ ਸੀ |
Related Posts
ਨਵੰਬਰ ’ਚ ਮੁੜ ਆ ਸਕਦੈ ਕੋਰੋਨਾ–ਵਾਇਰਸ: ਚੀਨੀ ਮਾਹਿਰ
ਪੂਰੀ ਦੁਨੀਆ ’ਚ 1.45 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਕੋਰੋਨਾ ਵਾਇਰਸ ਭਾਵੇਂ ਅਗਲੇ ਇੱਕ–ਦੋ ਮਹੀਨਿਆਂ ’ਚ ਕੁਝ…
ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਹਰਿਆਣਾ ਦੇ ਦੇਵ ਤੇ ਸ਼ਾਲੂ ਨਾਲ ਕਰਵਾਇਆ ਵਿਆਹ
”ਕੋਈ ਵੀ ਸਮਾਜਿਕ ਦਬਾਅ ਮੈਨੂੰ ਮੇਰੀ ਪਤਨੀ ਸ਼ਾਲੂ ਨਾਲ ਸਬੰਧ ਬਣਾਉਣ ਤੋਂ ਰੋਕ ਨਹੀਂ ਸਕਦਾ, ਜਿਸ ਨਾਲ ਮੈਂ ਦਿੱਲੀ ਦੇ…
15 ਤੋਂ ਲਾਗੂ ਹੋਵੇਗੀ ਮੋਦੀ ਦੀ ਪੈਨਸ਼ਨ ਸਕੀਮ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਫਾਇਦਾ
ਨਵੀਂ ਦਿੱਲੀ— ਸਰਕਾਰ ਨੇ ਦਿਹਾੜੀਦਾਰਾਂ ਲਈ ਪੈਨਸ਼ਨ ਸਕੀਮ ਦੇ ਨਿਯਮਾਂ ਅਤੇ ਯੋਗਤਾ ਦੇ ਮਾਪਦੰਡਾਂ ਨੂੰ ਸੂਚਤ ਕਰ ਦਿੱਤਾ ਹੈ। ਇਹ…