ਭੇਦਭਰੀ ਹਾਲਤ ਵਿੱਚ ਵਿਆਹੁਤਾ ਔਰਤ ਲਾਪਤਾ

ਜੀਰਕਪੁਰ : ਜੀਰਕਪੁਰ ਦੀ ਸ਼ਰਮਾ ਅਸਟੇਟ ਤੋਂ ਇੱਕ ਕਰੀਬ 29 ਸਾਲਾ ਵਿਆਹੁਤਾ ਔਰਤ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਈ ਹੈ। ਔਰਤ ਦਾ ਲੋਹਗੜ• ਖੇਤਰ ਵਿੱਚ ਬਿਊਟੀ ਪਾਰਲਰ ਦਸਿਆ ਜਾ ਰਿਹਾ ਹੈ। ਔਰਤ ਦੇ ਪਤੀ ਅਤੇ ਪਿਤਾ ਵਲੋਂ ਪੁਲਿਸ ਨੂੰ ਵੱਖ ਵੱਖ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 2507 ਪੰਜਾਬੀ ਬਸਤੀ ਘੰਟਾਘਰ ਦਿੱਲੀ ਨੇ ਦਸਿਆ ਕਿ ਉਸ ਨੇ ਅਪਣੀ ਲੜਕੀ ਸਨਪ੍ਰੀਤ ਕੌਰ ਦਾ ਵਿਆਹ ਕਰੀਬ 9 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 3 ਸ਼ਰਮਾ ਅਸਟੇਟ ਜੀਰਕਪੁਰ ਨਾਲ ਕੀਤਾ ਸੀ। ਉਸ ਨੇ ਦਸਿਆ ਕਿ ਉਸ ਦੀ ਲੜਕੀ ਕੋਲ ਦੋ ਲੜਕੇ ਵੀ ਹਨ। ਉਸ ਦੀ ਲੜਕੀ ਸਨਪ੍ਰੀਤ ਕੌਰ ਵਲੋਂ ਲੋਹਗੜ• ਖੇਤਰ ਵਿੱਚ ਬੀਤੇ ਡੇਢ ਸਾਲ ਤੋਂ ਬਿਊਟੀ ਪਾਰਲਰ ਵੀ ਚਲਾਇਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਉਸ ਦੀ ਲੜਕੀ 8 ਸਤੰਬਰ ਨੂੰ ਅਚਾਨਕ ਬਿਨਾ ਘਰ ਦੱਸੇ ਕਿਧਰੇ ਚਲੀ ਗਈ ਹੈ। ਲੜਕੀ ਦੇ ਪਿਤਾ ਅਤੇ ਸਹੁਰਾ ਪਰਿਵਾਰ ਵਲੋਂ ਮਿਲ ਕੇ ਉਸ ਦੀ ਹਰ ਪਾਸੇ ਭਾਲ ਕੀਤੀ ਜਾ ਰਹੀ ਹੈ ਪਰ ਉਸ ਦਾ ਕੁਝ ਵੀ ਪਤਾ ਨਹੀ ਲੱਗ ਰਿਹਾ। ਮਾਮਲੇ ਦੇ ਪੜਤਾਲੀਆ ਅਫਸਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਕਤ ਔਰਤ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜੀਰਕਪੁਰ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *