ਜੀਰਕਪੁਰ : ਜੀਰਕਪੁਰ ਪੁਲਿਸ ਨੇ ਮੁੱਖ ਸੜਕ ਤੇ ਸਥਿਤ ਪੈਰਾਮਾਉਂਟ ਸੁਸਾਇਟੀ ਨੇੜੇ ਇੱਕ ਕਰੀਬ 30 ਸਾਲਾ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲਾਸ਼ ਵੇਖਣ ਨੂੰ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ ਜਿਸ ਵਿੱਚ ਕੀੜੇ ਚੱਲ ਰਹੇ ਹਨ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆਂ ਕਿ ਪੁਲਿਸ ਨੂੰ ਪੈਰਾਮਾਉਂਟ ਸੁਸਾਇਟੀ ਦੇ ਨੇੜੇ ਕਿਸੇ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੜਤਾਲੀਆ ਅਫਸਰ ਸਤਨਾਮ ਸਿੰਘ ਨੇ ਜਾ ਵੇਖਿਆ ਤਾਂ ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਤਰਸਯੋਗ ਸੀ ਅਤੇ ਲਾਸ਼ ਵਿੱਚੋਂ ਬੁਦਬੂ ਮਾਰ ਰਹੀ ਸੀ। ਲੜਕੀ ਨੇ ਕਾਲੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਮਿਲਟਰੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਲੜਕੀ ਕੋਲ ਅਜਿਹਾ ਕੋਈ ਦਸਤਾਵੇਜ ਨਹੀ ਮਿਲਿਆ ਹੈ ਜਿਸ ਤੋਂ ਲੜਕੀ ਦੀ ਪਛਾਣ ਹੋ ਸਕੇ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪਛਾਣ ਲਈ 72 ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਬ ਕਰ ਦਿੱਤੀ ਹੈ।
Related Posts
ਕੈਪਟਨ ਅਮਰਿੰਦਰ ਸਿੰਘ ‘ਤੇ 302 ਦਾ ਪਰਚਾ ਦਰਜ ਹੋਵੇ : ਭਗਵੰਤ ਮਾਨ
ਬਠਿੰਡਾ: ਇੱਥੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੁੱਜੇ। ਇੱਥੇ ਉਨ੍ਹਾਂ ਨੇ ਪੱਤਰਕਾਰ ਨਾਲ…
ਅੰਮ੍ਰਿਤਸਰ ਜੇਲ ਤੋਂ ਪੇਸ਼ੀ ਭੁਗਤਣ ਆਇਆ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ
ਪੱਟੀ: ਕੇਂਦਰੀ ਜੇਲ ਅੰਮ੍ਰਿਤਸਰ ਤੋਂ ਪੱਟੀ ਦੀ ਅਦਾਲਤ ‘ਚ ਪੇਸ਼ੀ ਭੁਗਤਣ ਆਇਆ ਇਕ ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਫਰਾਰ…
ਆਮ ਆਦਮੀ ਕਲੀਨਿਕਾਂ ਨੂੰ ਮਿਲੀ ਆਲਮੀ ਮਾਨਤਾ : ਮੁੱਖ ਮੰਤਰੀ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਦੋਂ ਆਲਮੀ ਪੱਧਰ ਉਤੇ ਮਾਨਤਾ ਮਿਲੀ, ਜਦੋਂ ਸੂਬੇ ਦੇ ਆਮ…