ਬ੍ਰਿਟੇਨ ਦੇ ਇਸ ਸਟੋਰ ”ਚ ਬਿਨਾਂ ਕੈਸ਼ ਦੇ ਕਰ ਸਕਦੇ ਹੋ ਸ਼ਾਪਿੰਗ

0
141

ਲੰਡਨ— ਬ੍ਰਿਟੇਨ ਦੀ ਤੀਜੀ ਵੱਡੀ ਸੁਪਰਮਾਰਕੀਟ ਚੇਨ ਸੈਂਸਬਰੀ ਨੇ ਲੰਡਨ ‘ਚ ਦੇਸ਼ ਦਾ ਪਹਿਲਾ ਅਜਿਹਾ ਸਟੋਰ ਖੋਲ੍ਹਿਆ ਹੈ, ਜਿੱਥੇ ਗਾਹਕਾਂ ਨੂੰ ਕੈਸ਼ ਨਾਲ ਲੈ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਸਮਾਨ ਮੁਫਤ ਮਿਲ ਰਿਹਾ ਹੈ, ਸਗੋਂ ਪੈਸੇ ਲੈਣ ਲਈ ਵੱਖਰਾ ਤਰੀਕਾ ਅਪਣਾਇਆ ਜਾਵੇਗਾ।
ਗਾਹਕ ਸਾਮਾਨ ਨੂੰ ਕੰਪਨੀ ਦੇ ਮੋਬਾਇਲ ਐਪ ਤੋਂ ਸਕੈਨ ਕਰ ਕੇ ਐਪ ਤੋਂ ਹੀ ਭੁਗਤਾਨ ਕਰ ਸਕਦੇ ਹਨ। ਸੈਂਸਬਰੀ ਨੇ ਸਮਾਰਟਸ਼ਾਪ ਨਾਂ ਦਾ ਇਹ ਮੋਬਾਇਲ ਐਪ ਪਿਛਲੇ ਸਾਲ ਅਗਸਤ ‘ਚ ਲਾਂਚ ਕੀਤਾ ਸੀ। ਕੰਪਨੀ ਤਕਨਾਲੋਜੀ ਦੇ ਨਾਲ ਨਵੇਂ-ਨਵੇਂ ਪ੍ਰਯੋਗ ਕਰਦੀ ਰਹੀ ਹੈ। ਇਸ ਕੜੀ ‘ਚ ਇਸ ਨੇ ਗਾਹਕਾਂ ਨੂੰ ਇਹ ਵੱਡੀ ਸੁਵਿਧਾ ਦਿੱਤੀ ਹੈ। ਅਸਲ ‘ਚ ਇਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਅਕਸਰ ਸ਼ਾਪਿੰਗ ‘ਤੇ ਜਾਣ ਸਮੇਂ ਕੁੱਝ ਲੋਕ ਪੈਸੇ ਨਾਲ ਲੈ ਜਾਣਾ ਭੁੱਲ ਜਾਂਦੇ ਹਨ।