ਬੈਟਰੀ ਨਾਲ ਚੱਲਣ ਵਾਲਾ ਦੇਸ਼ ਦਾ ਪਹਿਲਾ ਕ੍ਰੈਡਿਟ ਕਾਰਡ, ਬਟਨ ਦਬਾਉਂਦਿਆਂ ਹੋਵੇਗਾ ਹਰ ਕੰਮ

ਨਵੀਂ ਦਿੱਲੀ—ਅੱਜ-ਕੱਲ ਕ੍ਰੈਡਿਟ ਕਾਰਡ ਦਾ ਇਸਤੇਮਾਲ ਹਰ ਕੋਈ ਕਰਦਾ ਹੈ ਪਰ ਕੀ ਤੁਸੀਂ ਬੈਟਰੀ ਨਾਲ ਚੱਲਣ ਵਾਲੇ ਕ੍ਰੈਡਿਟ ਕਾਰਡ ਦੇ ਬਾਰੇ ‘ਚ ਸੁਣਿਆ ਹੈ? ਨਹੀਂ ਨਾ,, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕ੍ਰੈਡਿਟ ਕਾਰਡ ਦੇ ਬਾਰੇ ‘ਚ ਦੱਸਾਂਗੇ। ਦਰਅਸਲ ਤੁਸੀਂ ਅਜੇ ਤੱਕ ਮੈਗਸਟਰਿਪ ਅਤੇ ਈ.ਐੱਮ.ਵੀ. ਚਿੱਪ ਡੈਬਿਟ ਕਾਰਡ ਦੇ ਬਾਰੇ ‘ਚ ਹੀ ਸੁਣਿਆ ਹੋਵੇਗਾ ਪਰ ਇੰਡਸਇੰਡ ਬੈਂਕ ਨੇ ਪਹਿਲਾ ਅਨੋਖਾ ਕ੍ਰੈਡਿਟ ਕਾਰਡ ਪੇਸ਼ ਕੀਤਾ ਹੈ ਜੋ ਬੈਟਰੀ ਨਾਲ ਚੱਲਦਾ ਹੈ। ਇਹ ਬੈਟਰੀ ਨਾਲ ਚੱਲਣ ਵਾਲਾ ਦੇਸ਼ ਦਾ ਪਹਿਲਾ ਕ੍ਰੈਡਿਟ ਕਾਰਡ ਹੈ। ਜੇਕਰ ਤੁਹਾਡੇ ਕੋਲ ਇਹ ਕਾਰਡ ਹੋਵੇਗਾ ਤਾਂ ਤੁਹਾਨੂੰ ਈ.ਐੱਮ.ਈ. ‘ਤੇ ਸਾਮਾਨ ਖਰੀਦਣ ਲਈ ਕਸਟਮਰ ਕੇਅਰ ਨੂੰ ਫੋਨ ਨਹੀਂ ਕਰਨਾ ਹੋਵੇਗਾ। ਤੁਸੀਂ ਜਦ ਵੀ ਚਾਹੋ ਉਸ ਵੇਲੇ ਈ.ਐੱਮ.ਈ. ‘ਤੇ ਸ਼ਾਪਿੰਗ ਕਰ ਸਕਦੇ ਹੋ, ਆਪਣੇ ਰਿਵਾਰਡ ਪੁਆਇੰਟਸ ਖਰਚ ਕਰ ਸਕਦੇ ਹੋ ਇਸ ਸਾਰਾ ਕੁਝ ਤੁਸੀਂ ਇਸ ਕਾਰਡ ਰਾਹੀਂ ਹੀ ਕਰ ਸਕੋਗੇ। ਜੇਕਰ ਤੁਸੀਂ ਈ.ਐੱਮ.ਈ. ‘ਤੇ ਕੋਈ ਸਾਮਾਨ ਲੈਣ ਦੀ ਯੋਜਨਾ ਬਣਾਉਂਦੇ ਹੋ ਤਾਂ ਇਸ ਦੇ ਲਈ ਜਿਵੇਂ ਹੀ ਤੁਸੀਂ ਈ.ਐੱਮ.ਈ. ਵਾਲੇ ਬਟਨ ‘ਤੇ ਪ੍ਰੈੱਸ ਕਰੋਗੇ ਉਸ ਦੇ ਨੇੜੇ ਹੀ ਤੁਹਾਨੂੰ 3,6,12 ਅਤੇ 24 ਮਹੀਨਿਆਂ ਦੀ ਕਿਸ਼ਤਾਂ ‘ਚ ਆਪਣੇ ਭੁਗਤਾਨ ਨੂੰ ਬਦਲਣ ਦਾ ਮੌਕਾ ਮਿਲੇਗਾ।ਇਸ ਕਾਰਡ ਦੇ ਬਾਰੇ ‘ਚ ਹੋਰ ਜਾਣਕਾਰੀ ਲੈਣ ਲਈ ਤੁਸੀਂ ਇੰਡਸਇੰਡ ਦੀ ਵੈੱਬਸਾਈਟ ‘ਤੇ ਜਾ ਕੇ ਸਰਚ ਕਰ ਸਕਦੇ ਹੋ। ਇਥੇ ਤੁਹਾਨੂੰ ਇਸ ਕਾਰਡ ਨੂੰ ਲੈ ਕੇ ਲਗਭਗ ਸਾਰੀ ਜਾਣਕਾਰੀ ਮਿਲ ਜਾਵੇਗੀ ।

Leave a Reply

Your email address will not be published. Required fields are marked *