ਪੱਤਰਕਾਰਾਂ ਨੇ ਲਗਾਇਆ ਏ.ਐਸ.ਆਈ. ‘ਤੇ ਦੁਰਵਿਵਹਾਰ ਕਰਨ ਦਾ ਦੋਸ਼

0
165

ਖਾਲੜਾ  : ਭਿੱਖੀਵਿੰਡ ਚੌਕ ਵਿੱਚ ਡਿਊਟੀ ‘ਤੇ ਤਾਇਨਾਤ ਏ.ਐਸ.ਆਈ. ਵਲੋਂ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਸਬੰਧੀ ਐਸ.ਐਸ.ਪੀ. ਤਰਨ ਤਾਰਨ ਨੇ ਡੀ.ਐਸ.ਪੀ. ਨੂੰ ਉਕਤ ਮਾਮਲੇ ਦੀ ਜਾਂਚ ਕਰਨ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਕਵਰੇਜ ਕਰਨ ਲਈ ਜਾ ਰਹੇ ਹਨ ਤਾਂ ਭਿੱਖੀਵਿੰਡ ਚੌਕ ਵਿੱਚ ਡਿਊਟੀ ‘ਤੇ ਤਾਇਨਾਤ ਏ.ਐਸ.ਆਈ. ਦਲਜੀਤ ਸਿੰਘ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਉਨ੍ਹਾਂ ਦੇ ਕਿੱਤੇ ਬਾਰੇ ਅਪਸ਼ਬਦ ਬੋਲੇ ਹਨ ਜਿਸ ਕਾਰਨ ਸਮੂਹ ਪੱਤਰਕਾਰਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਇਲਾਕੇ ਦੇ ਪੱਤਰਕਾਰਾਂ ਨੇ ਪੁਲਿਸ ਦੀ ਕਿਸੇ ਵੀ ਪ੍ਰਕਾਰ ਦੀ ਕਵਰੇਜ ਦਾ ਬਾਇਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।

ਉੁਧਰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪਹੁੰਚੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਏ.ਐਸ.ਆਈ ਦਲਜੀਤ ਸਿੰਘ ਨਾਲ ਸਮਝੌਤਾ ਕਰਾਉਣਾ ਚਾਹਿਆ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ। ਦੂਜੇ ਪਾਸੇ ਇਸ ਗੱਲ ਦੀ ਭਣਕ ਲੱਗਦਿਆਂ ਪਹੁੰਚੇ ਡੀ.ਐਸ.ਪੀ ਰਾਜਬੀਰ ਸਿੰਘ ਭਿੱਖੀਵਿੰਡ ਨੇ ਪੱਤਰਕਾਰਾਂ ਨੂੰ ਸ਼ਾਂਤ ਕਰਨ ਲਈ ਕਿਹਾ ਕਿ ਉਹ ਇਸ ਦੀ ਬਦਲੀ ਕਰ ਦੇਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਏ.ਐਸ.ਆਈ ਦਲਜੀਤ ਸਿੰਘ ਦਾ ਮੈਡੀਕਲ ਟੈਸਟ ਕਰਵਾਊ ਤਾਂ ਉਹਨਾਂ ਕਿਹਾ ਕਿ ਲਿਖਤੀ ਦਰਖ਼ਾਸਤ ਦੇਵੋ। ਜਦ ਇਸ ਸਬੰਧੀ ਡੀ.ਐਸ.ਪੀ ਭਿੱਖੀਵਿੰਡ ਨੂੰ  ਲਿਖਤੀ ਦਰਖ਼ਾਸਤ ਦਿੱਤੀ ਤਾਂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਪੱਤਰਕਾਰਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਦੇਰ ਸ਼ਾਮ ਪ੍ਰੈੱਸ ਕਲੱਬ ਖੇਮਕਰਨ ਦੇ ਸਮੂਹ ਪੱਤਰਕਾਰਾਂ ਨੇ  ਇਨਸਾਫ਼ ਨਾ ਮਿਲਣ ਤੱਕ ਭਿੱਖੀਵਿੰਡ ਪੁਲਿਸ ਦੀ ਕਵਰੇਜ ‘ਤੇ ਰੋਕ ਲਾ ਦਿੱਤੀ ਹੈ। ਇਸ ਮੌਕੇ ਇਕੱਤਰ ਹੋਏ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਧਰੂਵ ਦਹੀਆ ਪਾਸੋਂ ਮੰਗ ਕੀਤੀ ਕਿ ਅਜਿਹੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਏ.ਐੱਸ.ਆਈ ਨੂੰ ਤੁਰਤ ਸਸਪੈਂਡ ਕਰਕੇ ਪੱਤਰਕਾਰਾਂ ਨੂੰ ਇਨਸਾਫ ਦਿਵਾਇਆ ਜਾਵੇ।

ਇਸ ਸਬੰਧੀ ਜ਼ਿਲ੍ਹਾ ਤਰਨ ਤਾਰਨ ਦੇ ਐੱਸ ਐੱਸ ਪੀ ਧਰੁਵ ਦਹੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਐੱਸਪੀ ਭਿੱਖੀਵਿੰਡ ਨੂੰ ਏ ਐੱਸ ਆਈ ‘ਤੇ ਕਾਰਵਾਈ ਕਰਨ ਕਹਿ ਦਿੱਤਾ ਗਿਆ ਹੈ।

ਇਸ ਮੌਕੇ   ਪ੍ਰਧਾਨ ਰਾਣਾ ਬੁੱਗ, ਹਰਮਨ ਵਾਂ, ਮਨੀ ਸੰਧੂ, ਪਲਵਿੰਦਰ ਕੰਡਾ ਲਖਵਿੰਦਰ ਸਿੰਘ ਗੋਲਣ, ਰਿੰਪਲ ਗੋਲ੍ਹਣ, ਰਾਜਨ ਚੋਪੜਾ, ਸੁਰਜੀਤ ਬੌਬੀ ਬਲਜੀਤ ਸਿੰਘ, ਅਮਰਗੋਰ, ਦਲਬੀਰ ਉੱਦੋਕੇ, ਸੁਰਿੰਦਰ ਕੁਮਾਰ, ਗੁਰਪ੍ਰੀਤ ਸ਼ੈਡੀ, ਭੁਪਿੰਦਰ ਸਿੰਘ, ਬਲਬੀਰ ਖਾਲਸਾ ਗੁਰਪ੍ਰੀਤ ਗੋਲਾ, ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ, ਦਾਰਾ ਡੱਲ਼, ਗੁਰਮੀਤ ਵਲਟੋਹਾ ਹਰਦਿਆਲ ਅਲਗੋਂ ਕੋਠੀ, ਬਿੱਟੂ ਹਲਕਾ ਖੇਮਕਰਨ ਦੇ ਸਮੂਹ ਪੱਤਰਕਾਰ ਵੀਰ ਹਾਜ਼ਰ ਸਨ।

Google search engine

LEAVE A REPLY

Please enter your comment!
Please enter your name here