ਪੱਗੜੀ ਨਾ ਉਤਾਰਨ ‘ਤੇ ਅੜ੍ਹੇ ਸਿੱਖ ਨੂੰ ਅਮਰੀਕਾ ‘ਚ ਮਿਲੇਗਾ ਵੱਡਾ ਸਨਮਾਨ

ਹਰਿਆਣਾ— ਅੰਬਾਲਾ ਦੇ ਇਕ ਛੋਟੇ ਜਿਹੇ ਪਿੰਡ ਅਧੋਈ ਤੋਂ ਨਿਊਯਾਰਕ ਗਏ ਗੁਰਿੰਦਰ ਸਿੰਘ ਖਾਲਸਾ ਨੇ ਅਜਿਹਾ ਕਰ ਦਿਖਾਇਆ ਹੈ ਕਿ ਦੁਨੀਆ ‘ਚ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬੋਫੈਲੋ ਏਅਰਪੋਰਟ ‘ਤੇ ਪੱਗੜੀ ਪਾ ਕੇ ਜਹਾਜ਼ ‘ਤੇ ਚੜ੍ਹਨ ਤੋਂ ਰੋਕਿਆ ਗਿਆ ਸੀ ਅਤੇ ਗੁਰਿੰਦਰ ਨੇ ਸਿੱਖ ਸਮਾਜ ਦੀ ਸ਼ਾਨ ‘ਪੱਗੜੀ’ ਨੂੰ ਉਤਾਰਨ ਤੋਂ ਮਨ੍ਹਾ ਕਰਦੇ ਹੋਏ, ਜਹਾਜ਼ ‘ਤੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗੁਰਿੰਦਰ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਆਖਰਕਾਰ ਯੂ.ਐੱਸ.ਏ. ਸਰਕਾਰ ਨੇ ਉੱਥੇ ਸਿੱਖ ਸਮਾਜ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਦੇ ਦਿੱਤੀ। ਇੰਨਾ ਹੀ ਨਹੀਂ ਇਸ ਸਿੱਖ ਦੇ ਹੌਂਸਲੇ ‘ਤੇ ਉਸ ਵੱਲੋਂ ਪੱਗੜੀ ਦੀ ਜਾਨ ਤੋਂ ਵੀ ਵਧ ਕੇ ਕਦਰ ਦੇਖ ਨਿਊਯਾਰਕ ਦੀ ਇਕ ਮੈਗਜ਼ੀਨ ‘ਚ ਬਕਾਇਦਾ ਗੁਰਿੰਦਰ ਸਿੰਘ ਖਾਲਸਾ ਨੂੰ 18 ਜਨਵਰੀ 2019 ਨੂੰ ‘ਰੋਜ਼ਾ ਪਾਰਕ ਟਰੈਵਲਾਈਜ਼ਰ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ਗੁਰਿੰਦਰ ਦੀ ਇਸ ਬਹਾਦਰੀ ਨੂੰ ਲੈ ਕੇ ਭਾਰਤ ‘ਚ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਫੁੱਲਿਆ ਨਹੀਂ ਸਮ੍ਹਾ ਰਿਹਾ ਹੈ।

Leave a Reply

Your email address will not be published. Required fields are marked *